26ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀ ਕਲੀਸਿਆ ਯੇਰੂਸ਼ਲੇਮ ਵਿੱਚ ਪ੍ਰਭੂ ਦੇ ਸੰਤਾਂ ਦੇ ਲਈ ਜੋ ਗਰੀਬ ਸਨ ਯੋਗਦਾਨ ਪਾ ਕੇ ਖੁਸ਼ ਸਨ।
27ਉਹ ਇਸ ਨੂੰ ਕਰਨ ਵਿੱਚ ਖੁਸ਼ ਸਨ, ਅਤੇ ਸੱਚ-ਮੁੱਚ ਉਹ ਉਹਨਾਂ ਦੇ ਕਰਜ਼ਦਾਰ ਹਨ। ਕਿਉਂਕਿ ਜੇ ਗ਼ੈਰ-ਯਹੂਦੀਆਂ ਨੇ ਯਹੂਦੀਆਂ ਦੀਆਂ ਆਤਮਿਕ ਬਰਕਤਾਂ ਵਿੱਚ ਹਿੱਸਾ ਲਿਆ ਹੈ, ਤਾਂ ਉਹ ਯਹੂਦੀਆਂ ਦੇ ਨਾਲ ਆਪਣੀਆਂ ਸਰੀਰਕ ਬਰਕਤਾਂ ਵੀ ਸਾਂਝਿਆਂ ਕਰਨ।
28ਜਿਵੇਂ ਹੀ ਮੈਂ ਇਹ ਦਾਨ ਦੇ ਦਿੱਤਾ ਅਤੇ ਉਹਨਾਂ ਦਾ ਇਹ ਨੇਕ ਕੰਮ ਪੂਰਾ ਕਰ ਲਿਆ, ਮੈਂ ਸਪੇਨ ਜਾਂਦੇ ਹੋਏ ਤੁਹਾਨੂੰ ਮਿਲਣ ਆਵਾਂਗਾ।
29ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਮਸੀਹ ਦੀ ਬਰਕਤ ਦੇ ਪੂਰੇ ਪੈਮਾਨੇ ਦੇ ਨਾਲ ਆਵਾਂਗਾ।
30ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੁਆਰਾ, ਮੇਰੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਕੇ ਮੇਰੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਵੋ।