23ਤੁਸੀਂ ਲੋਕ ਜੋ ਬਿਵਸਥਾ ਉੱਤੇ ਘਮੰਡ ਕਰਦੇ ਹੋ, ਪਰ ਕੀ ਤੁਸੀਂ ਬਿਵਸਥਾ ਨੂੰ ਤੋੜਦੇ ਹੋ ਅਤੇ ਪਰਮੇਸ਼ਵਰ ਦੀ ਬੇਅਦਬੀ ਕਰਦੇ ਹੋ?
24ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਪਰਾਈਆਂ ਕੌਮਾਂ ਵਿੱਚ ਤੁਹਾਡੇ ਕਾਰਣ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।”
25ਜੇ ਤੁਸੀਂ ਬਿਵਸਥਾ ਦੀ ਪਾਲਣਾ ਕਰਦੇ ਹੋ ਤਾਂ ਸੁੰਨਤ ਦੀ ਬਹੁਤ ਮਹੱਤਤਾ ਹੈ, ਪਰ ਜੇ ਤੁਸੀਂ ਬਿਵਸਥਾ ਨੂੰ ਤੋੜਦੇ ਹੋ, ਤਾਂ ਤੁਹਾਡੀ ਸੁੰਨਤ ਨਾ ਹੋਣ ਦੇ ਬਰਾਬਰ ਹੈ।
26ਇਸ ਲਈ ਜੇਕਰ ਇੱਕ ਅਸੁੰਨਤ ਵਿਅਕਤੀ ਬਿਵਸਥਾ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਤਾਂ ਕੀ ਉਸ ਦਾ ਅਸੁੰਨਤ ਹੋਣਾ ਸੁੰਨਤ ਦੇ ਸਮਾਨ ਨਹੀਂ ਹੈ?
27ਫਿਰ ਕੀ ਸਰੀਰਕ ਤੌਰ ਤੇ ਬੇਸੁੰਨਤ ਆਦਮੀ ਜੋ ਸਰੀਰਕ ਤੌਰ ਤੇ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਨਹੀਂ ਠਹਿਰਾਵੇਗਾ, ਤੁਸੀਂ ਜੋ ਬਿਵਸਥਾ ਨਾਲ ਮੋਹਰਬੰਦ ਹੋ ਅਤੇ ਸੁੰਨਤ ਹੋ ਅਤੇ ਫਿਰ ਵੀ ਬਿਵਸਥਾ ਨੂੰ ਤੋੜਦੇ ਹੋ?