ਰੋਮਿਆਂ 2

ਫਿਰ ਕੀ ਸਰੀਰਕ ਤੌਰ ਤੇ ਬੇਸੁੰਨਤ ਆਦਮੀ ਜੋ ਸਰੀਰਕ ਤੌਰ ਤੇ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਨਹੀਂ ਠਹਿਰਾਵੇਗਾ, ਤੁਸੀਂ ਜੋ ਬਿਵਸਥਾ ਨਾਲ ਮੋਹਰਬੰਦ ਹੋ ਅਤੇ ਸੁੰਨਤ ਹੋ ਅਤੇ ਫਿਰ ਵੀ ਬਿਵਸਥਾ ਨੂੰ ਤੋੜਦੇ ਹੋ?

Romans 2:27 (UKJV) And shall not uncircumcision which is by nature, if it fulfill the law, judge you, who by the letter and circumcision do transgress the law?

25ਜੇ ਤੁਸੀਂ ਬਿਵਸਥਾ ਦੀ ਪਾਲਣਾ ਕਰਦੇ ਹੋ ਤਾਂ ਸੁੰਨਤ ਦੀ ਬਹੁਤ ਮਹੱਤਤਾ ਹੈ, ਪਰ ਜੇ ਤੁਸੀਂ ਬਿਵਸਥਾ ਨੂੰ ਤੋੜਦੇ ਹੋ, ਤਾਂ ਤੁਹਾਡੀ ਸੁੰਨਤ ਨਾ ਹੋਣ ਦੇ ਬਰਾਬਰ ਹੈ।

26ਇਸ ਲਈ ਜੇਕਰ ਇੱਕ ਅਸੁੰਨਤ ਵਿਅਕਤੀ ਬਿਵਸਥਾ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਤਾਂ ਕੀ ਉਸ ਦਾ ਅਸੁੰਨਤ ਹੋਣਾ ਸੁੰਨਤ ਦੇ ਸਮਾਨ ਨਹੀਂ ਹੈ?

27ਫਿਰ ਕੀ ਸਰੀਰਕ ਤੌਰ ਤੇ ਬੇਸੁੰਨਤ ਆਦਮੀ ਜੋ ਸਰੀਰਕ ਤੌਰ ਤੇ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਨਹੀਂ ਠਹਿਰਾਵੇਗਾ, ਤੁਸੀਂ ਜੋ ਬਿਵਸਥਾ ਨਾਲ ਮੋਹਰਬੰਦ ਹੋ ਅਤੇ ਸੁੰਨਤ ਹੋ ਅਤੇ ਫਿਰ ਵੀ ਬਿਵਸਥਾ ਨੂੰ ਤੋੜਦੇ ਹੋ?

28ਕਿਉਂਕਿ ਯਹੂਦੀ ਉਹ ਨਹੀਂ ਜੋ ਸਿਰਫ ਬਾਹਰੀ ਤੌਰ ਤੇ ਹੁੰਦਾ ਹੈ, ਅਤੇ ਨਾ ਹੀ ਸੁੰਨਤ ਉਹ ਹੈ ਜੋ ਸਿਰਫ ਬਾਹਰੀ ਅਤੇ ਸਰੀਰਕ ਹੁੰਦੀ ਹੈ।

29ਬਲਕਿ, ਇੱਕ ਸੱਚਾ ਯਹੂਦੀ ਉਹ ਹੈ ਜਿਸ ਦਾ ਦਿਲ ਪਰਮੇਸ਼ਵਰ ਨਾਲ ਸਹੀ ਹੈ, ਅਤੇ ਸੱਚੀ ਸੁੰਨਤ ਸਿਰਫ ਬਿਵਸਥਾ ਦੀ ਪਾਲਣਾ ਕਰਨਾ ਨਹੀਂ ਹੈ; ਇਸ ਦੀ ਬਜਾਏ, ਇਹ ਦਿਲ ਦੀ ਤਬਦੀਲੀ ਹੈ, ਜੋ ਪਰਮੇਸ਼ਵਰ ਦੀ ਆਤਮਾ ਦੁਆਰਾ ਹੁੰਦੀ ਹੈ। ਅਤੇ ਜਿਸ ਵਿਅਕਤੀ ਦਾ ਦਿਲ ਬਦਲਿਆ ਹੁੰਦਾ ਹੈ ਉਸ ਦੀ ਵਡਿਆਈ ਲੋਕ ਨਹੀਂ ਕਰਦੇ ਸਗੋਂ ਪਰਮੇਸ਼ਵਰ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.