27ਫਿਰ ਕੀ ਸਰੀਰਕ ਤੌਰ ਤੇ ਬੇਸੁੰਨਤ ਆਦਮੀ ਜੋ ਸਰੀਰਕ ਤੌਰ ਤੇ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਨਹੀਂ ਠਹਿਰਾਵੇਗਾ, ਤੁਸੀਂ ਜੋ ਬਿਵਸਥਾ ਨਾਲ ਮੋਹਰਬੰਦ ਹੋ ਅਤੇ ਸੁੰਨਤ ਹੋ ਅਤੇ ਫਿਰ ਵੀ ਬਿਵਸਥਾ ਨੂੰ ਤੋੜਦੇ ਹੋ?
28ਕਿਉਂਕਿ ਯਹੂਦੀ ਉਹ ਨਹੀਂ ਜੋ ਸਿਰਫ ਬਾਹਰੀ ਤੌਰ ਤੇ ਹੁੰਦਾ ਹੈ, ਅਤੇ ਨਾ ਹੀ ਸੁੰਨਤ ਉਹ ਹੈ ਜੋ ਸਿਰਫ ਬਾਹਰੀ ਅਤੇ ਸਰੀਰਕ ਹੁੰਦੀ ਹੈ।
29ਬਲਕਿ, ਇੱਕ ਸੱਚਾ ਯਹੂਦੀ ਉਹ ਹੈ ਜਿਸ ਦਾ ਦਿਲ ਪਰਮੇਸ਼ਵਰ ਨਾਲ ਸਹੀ ਹੈ, ਅਤੇ ਸੱਚੀ ਸੁੰਨਤ ਸਿਰਫ ਬਿਵਸਥਾ ਦੀ ਪਾਲਣਾ ਕਰਨਾ ਨਹੀਂ ਹੈ; ਇਸ ਦੀ ਬਜਾਏ, ਇਹ ਦਿਲ ਦੀ ਤਬਦੀਲੀ ਹੈ, ਜੋ ਪਰਮੇਸ਼ਵਰ ਦੀ ਆਤਮਾ ਦੁਆਰਾ ਹੁੰਦੀ ਹੈ। ਅਤੇ ਜਿਸ ਵਿਅਕਤੀ ਦਾ ਦਿਲ ਬਦਲਿਆ ਹੁੰਦਾ ਹੈ ਉਸ ਦੀ ਵਡਿਆਈ ਲੋਕ ਨਹੀਂ ਕਰਦੇ ਸਗੋਂ ਪਰਮੇਸ਼ਵਰ ਕਰਦੇ ਹਨ।