9ਇਸ ਦਾ ਅਰਥ ਕੀ ਹੋਇਆ ਫਿਰ? ਕੀ ਅਸੀਂ ਯਹੂਦੀ ਦੂਜਿਆਂ ਨਾਲੋਂ ਚੰਗੇ ਹਾਂ? ਨਹੀਂ ਬਿਲਕੁਲ ਵੀ ਨਹੀਂ! ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਸਾਰੇ ਲੋਕ, ਚਾਹੇ ਯਹੂਦੀ ਹੋਣ ਜਾਂ ਗ਼ੈਰ-ਯਹੂਦੀ, ਸਭ ਪਾਪ ਦੇ ਅਧੀਨ ਹਨ।
10ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ;
11ਕੋਈ ਵੀ ਨਹੀਂ ਜੋ ਸਮਝਦਾ; ਕੋਈ ਵੀ ਨਹੀਂ ਜੋ ਪਰਮੇਸ਼ਵਰ ਨੂੰ ਭਾਲਦਾ ਹੈ।
12ਸਾਰੇ ਪਰਮੇਸ਼ਵਰ ਤੋਂ ਦੂਰ ਹਨ, ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ, ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ।
13“ਉਹਨਾਂ ਦੇ ਗਲੇ ਖੁੱਲ੍ਹੇ ਕਬਰ ਹਨ; ਉਹਨਾਂ ਦੀ ਜੀਭ ਝੂਠ ਨਾਲ ਭਰੀ ਹੈ।” “ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਵਿੱਚੋਂ ਨਿਕਲਦਾ ਹੈ।”