ਰੂਥ 1

“ਮੈਨੂੰ ਨਾਓਮੀ ਨਾ ਆਖੋ,” ਉਸਨੇ ਉਹਨਾਂ ਨੂੰ ਕਿਹਾ। “ਮੈਨੂੰ ਮਾਰਾ ਆਖੋ, ਕਿਉਂਕਿ ਸਰਵਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਬਹੁਤ ਕੌੜੀ ਬਣਾ ਦਿੱਤੀ ਹੈ।

Ruth 1:20 (UKJV) And she said unto them, Call me not Naomi, call me Mara: for the Almighty has dealt very bitterly with me.

18ਜਦੋਂ ਨਾਓਮੀ ਨੂੰ ਪਤਾ ਲੱਗਾ ਕਿ ਰੂਥ ਨੇ ਉਸ ਦੇ ਨਾਲ ਜਾਣ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਉਸ ਨੇ ਉਸ ਨੂੰ ਬੇਨਤੀ ਕਰਨੀ ਛੱਡ ਦਿੱਤੀ।

19ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦੋਂ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲ਼ਾ ਪੈ ਗਿਆ ਅਤੇ ਔਰਤਾਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੋ ਸਕਦੀ ਹੈ?”

20“ਮੈਨੂੰ ਨਾਓਮੀ ਨਾ ਆਖੋ,” ਉਸਨੇ ਉਹਨਾਂ ਨੂੰ ਕਿਹਾ। “ਮੈਨੂੰ ਮਾਰਾ ਆਖੋ, ਕਿਉਂਕਿ ਸਰਵਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਬਹੁਤ ਕੌੜੀ ਬਣਾ ਦਿੱਤੀ ਹੈ।

21ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਾਹਵੇਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫਿਰ ਤੁਸੀਂ ਨਾਓਮੀ ਕਿਉਂ ਕਹਿੰਦੀਆਂ ਹੋ, ਯਾਹਵੇਹ ਮੇਰਾ ਵਿਰੋਧੀ ਬਣਿਆਂ ਅਤੇ ਸਰਵਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ ਹੈ।”

22ਸੋ ਨਾਓਮੀ ਮੋਆਬ ਤੋਂ ਆਪਣੀ ਮੋਆਬਣ ਨੂੰਹ ਰੂਥ ਦੇ ਨਾਲ ਮੁੜੀ ਅਤੇ ਜੌਂ ਦੀ ਵਾਢੀ ਦੇ ਸਮੇਂ ਬੈਤਲਹਮ ਵਿੱਚ ਆਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.