ਰੂਥ 2

ਉਹ ਉਸ ਨੂੰ ਸ਼ਹਿਰ ਵਿੱਚ ਲੈ ਗਈ ਅਤੇ ਉਸ ਦੀ ਸੱਸ ਨੇ ਵੇਖਿਆ ਕਿ ਉਸ ਨੇ ਕਿੰਨਾ ਇਕੱਠਾ ਕੀਤਾ ਹੈ ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।

Ruth 2:18 (UKJV) And she took it up, and went into the city: and her mother in law saw what she had gleaned: and she brought forth, and gave to her that she had reserved after she was sufficed.

16ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਸ ਦੇ ਲਈ ਕੁਝ ਡੇਗਦੇ ਜਾਣ ਅਤੇ ਉਸਦੇ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ।”

17ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ ਅਤੇ ਜੋ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ।

18ਉਹ ਉਸ ਨੂੰ ਸ਼ਹਿਰ ਵਿੱਚ ਲੈ ਗਈ ਅਤੇ ਉਸ ਦੀ ਸੱਸ ਨੇ ਵੇਖਿਆ ਕਿ ਉਸ ਨੇ ਕਿੰਨਾ ਇਕੱਠਾ ਕੀਤਾ ਹੈ ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।

19ਉਸ ਦੀ ਸੱਸ ਨੇ ਉਸ ਨੂੰ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ? ਅਤੇ ਕਿੱਥੇ ਕੰਮ ਧੰਦਾ ਕੀਤਾ ਸੀ? ਮੁਬਾਰਕ ਹੈ ਉਹ ਆਦਮੀ ਜਿਸਨੇ ਤੇਰੀ ਵੱਲ ਧਿਆਨ ਦਿੱਤਾ!” ਤਦ ਰੂਥ ਨੇ ਆਪਣੀ ਸੱਸ ਨੂੰ ਉਸ ਵਿਅਕਤੀ ਬਾਰੇ ਦੱਸਿਆ ਜਿਸ ਦੇ ਕੋਲ ਕੰਮ ਧੰਦਾ ਕੀਤਾ ਸੀ ਅਤੇ ਆਖਿਆ, “ਅੱਜ ਮੈਂ ਜਿਸ ਆਦਮੀ ਕੋਲ ਕੰਮ ਕੀਤਾ ਉਸ ਦਾ ਨਾਂ ਬੋਅਜ਼ ਹੈ।”

20“ਯਾਹਵੇਹ ਉਸ ਨੂੰ ਅਸੀਸ ਦੇਵੇ!” ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ। “ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਲਈ ਆਪਣੀ ਦਿਆਲਤਾ ਦਿਖਾਉਣੀ ਬੰਦ ਨਹੀਂ ਕੀਤੀ।” ਉਸਨੇ ਅੱਗੇ ਕਿਹਾ, “ਉਹ ਆਦਮੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ; ਉਹ ਸਾਡੇ ਸਰਪ੍ਰਸਤ-ਛੁਡਾਉਣ ਵਾਲਿਆਂ ਵਿੱਚੋਂ ਇੱਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.