ਰੂਥ 2

ਉਸ ਦੀ ਸੱਸ ਨੇ ਉਸ ਨੂੰ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ? ਅਤੇ ਕਿੱਥੇ ਕੰਮ ਧੰਦਾ ਕੀਤਾ ਸੀ? ਮੁਬਾਰਕ ਹੈ ਉਹ ਆਦਮੀ ਜਿਸਨੇ ਤੇਰੀ ਵੱਲ ਧਿਆਨ ਦਿੱਤਾ!” ਤਦ ਰੂਥ ਨੇ ਆਪਣੀ ਸੱਸ ਨੂੰ ਉਸ ਵਿਅਕਤੀ ਬਾਰੇ ਦੱਸਿਆ ਜਿਸ ਦੇ ਕੋਲ ਕੰਮ ਧੰਦਾ ਕੀਤਾ ਸੀ ਅਤੇ ਆਖਿਆ, “ਅੱਜ ਮੈਂ ਜਿਸ ਆਦਮੀ ਕੋਲ ਕੰਮ ਕੀਤਾ ਉਸ ਦਾ ਨਾਂ ਬੋਅਜ਼ ਹੈ।”

Ruth 2:19 (UKJV) And her mother in law said unto her, Where have you gleaned to day? and where wrought you? blessed be he that did take knowledge of you. And she showed her mother in law with whom she had wrought, and said, The man's name with whom I wrought to day is Boaz.

17ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ ਅਤੇ ਜੋ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ।

18ਉਹ ਉਸ ਨੂੰ ਸ਼ਹਿਰ ਵਿੱਚ ਲੈ ਗਈ ਅਤੇ ਉਸ ਦੀ ਸੱਸ ਨੇ ਵੇਖਿਆ ਕਿ ਉਸ ਨੇ ਕਿੰਨਾ ਇਕੱਠਾ ਕੀਤਾ ਹੈ ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।

19ਉਸ ਦੀ ਸੱਸ ਨੇ ਉਸ ਨੂੰ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ? ਅਤੇ ਕਿੱਥੇ ਕੰਮ ਧੰਦਾ ਕੀਤਾ ਸੀ? ਮੁਬਾਰਕ ਹੈ ਉਹ ਆਦਮੀ ਜਿਸਨੇ ਤੇਰੀ ਵੱਲ ਧਿਆਨ ਦਿੱਤਾ!” ਤਦ ਰੂਥ ਨੇ ਆਪਣੀ ਸੱਸ ਨੂੰ ਉਸ ਵਿਅਕਤੀ ਬਾਰੇ ਦੱਸਿਆ ਜਿਸ ਦੇ ਕੋਲ ਕੰਮ ਧੰਦਾ ਕੀਤਾ ਸੀ ਅਤੇ ਆਖਿਆ, “ਅੱਜ ਮੈਂ ਜਿਸ ਆਦਮੀ ਕੋਲ ਕੰਮ ਕੀਤਾ ਉਸ ਦਾ ਨਾਂ ਬੋਅਜ਼ ਹੈ।”

20“ਯਾਹਵੇਹ ਉਸ ਨੂੰ ਅਸੀਸ ਦੇਵੇ!” ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ। “ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਲਈ ਆਪਣੀ ਦਿਆਲਤਾ ਦਿਖਾਉਣੀ ਬੰਦ ਨਹੀਂ ਕੀਤੀ।” ਉਸਨੇ ਅੱਗੇ ਕਿਹਾ, “ਉਹ ਆਦਮੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ; ਉਹ ਸਾਡੇ ਸਰਪ੍ਰਸਤ-ਛੁਡਾਉਣ ਵਾਲਿਆਂ ਵਿੱਚੋਂ ਇੱਕ ਹੈ।”

21ਤਦ ਮੋਆਬੀ ਰੂਥ ਨੇ ਕਿਹਾ, “ਉਸ ਨੇ ਮੈਨੂੰ ਇੱਥੋਂ ਤੱਕ ਕਿਹਾ, ‘ਜਦੋਂ ਤੱਕ ਮੇਰੀਆਂ ਵਾਢਿਆਂ ਨਾ ਹੋ ਜਾਣ ਤਦ ਤੱਕ ਮੇਰੇ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.