1ਰਾਜਾ ਸ਼ਲੋਮੋਨ ਦੇ ਸਰੇਸ਼ਟ ਗੀਤ।
2ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ, ਕਿਉਂ ਜੋ ਤੇਰਾ ਪਿਆਰ ਦਾਖ਼ਰਸ ਨਾਲੋਂ ਵੀ ਚੰਗਾ ਹੈ।
3ਤੇਰੇ ਅਤਰ ਦੀ ਸੁਗੰਧ ਚੰਗੀ ਹੈ, ਤੇਰਾ ਨਾਮ ਡੋਲ੍ਹੇ ਹੋਏ ਅਤਰ ਵਾਂਗ ਹੈ, ਇਸ ਲਈ ਕੋਈ ਹੈਰਾਨੀ ਨਹੀਂ ਕਿ ਮੁਟਿਆਰਾਂ ਤੈਨੂੰ ਪਿਆਰ ਕਰਦੀਆਂ ਹਨ!
4ਮੈਨੂੰ ਆਪਣੇ ਨਾਲ ਲੈ ਚੱਲ, ਆਓ ਜਲਦੀ ਕਰੀਏ! ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ। ਅਸੀਂ ਤੇਰੇ ਵਿੱਚ ਖੁਸ਼ ਅਤੇ ਅਨੰਦ ਹਾਂ, ਅਸੀਂ ਤੇਰੇ ਪਿਆਰ ਦੀ ਦਾਖ਼ਰਸ ਨਾਲੋਂ ਵੱਧ ਉਸਤਤ ਕਰਾਂਗੇ। ਤੁਹਾਨੂੰ ਪਿਆਰ ਕਰਨਾ ਕਿੰਨਾ ਸਹੀ ਹੈ!
5ਹੇ ਯੇਰੂਸ਼ਲੇਮ ਦੀਓ ਧੀਓ, ਮੈਂ ਕਾਲੀ ਹਾਂ ਪਰ ਸੋਹਣੀ ਹਾਂ, ਕੇਦਾਰ ਦੇ ਤੰਬੂਆਂ ਵਰਗੀ, ਸ਼ਲੋਮੋਨ ਦੇ ਤੰਬੂ ਦੇ ਪਰਦਿਆਂ ਵਰਗੀ।