2ਮੈਂ ਹੁਣ ਉੱਠ ਕੇ ਸ਼ਹਿਰ ਅਤੇ ਇਸ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਘੁੰਮਾਂਗੀ, ਮੈਂ ਉਸ ਨੂੰ ਲੱਭਾਂਗੀ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ। ਇਸ ਲਈ ਮੈਂ ਉਸਨੂੰ ਲੱਭਿਆ ਪਰ ਉਹ ਨਾ ਲੱਭਿਆ।
3ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ, ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸੀ। “ਕੀ ਤੁਸੀਂ ਉਸਨੂੰ ਦੇਖਿਆ ਹੈ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ?”
4ਮੈਂ ਉਹਨਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ, ਕਿ ਜਦੋਂ ਮੈਨੂੰ ਉਹ ਮਿਲਿਆ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਸੀ। ਮੈਂ ਉਸਨੂੰ ਫੜ ਲਿਆ ਅਤੇ ਉਸਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ, ਜਦੋਂ ਤੱਕ ਮੈਂ ਉਸਨੂੰ ਆਪਣੀ ਮਾਂ ਦੇ ਘਰ ਨਹੀਂ ਲੈ ਆਈ, ਉਸ ਦੇ ਕਮਰੇ ਵਿੱਚ ਜਿਸ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ।
5ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪਿਆਰ ਨੂੰ ਨਾ ਉਕਸਾਓ, ਨਾ ਜਗਾਓ, ਜਦੋਂ ਤੱਕ ਸਹੀ ਸਮਾਂ ਨਹੀਂ ਆਉਂਦਾ।
6ਇਹ ਕੌਣ ਹੈ ਜੋ ਉਜਾੜ ਵਿੱਚੋਂ, ਧੂੰਏਂ ਦੇ ਥੰਮ੍ਹਾਂ ਵਾਂਗੂੰ, ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਆਉਂਦਾ?