1ਸਾਰੀ ਰਾਤ ਮੈਂ ਆਪਣੇ ਬਿਸਤਰੇ ਤੇ ਉਸ ਨੂੰ ਲੱਭਦਾ ਰਿਹਾ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ, ਮੈਂ ਉਸ ਨੂੰ ਲੱਭਿਆ ਪਰ ਉਹ ਨਾ ਲੱਭਿਆ।
2ਮੈਂ ਹੁਣ ਉੱਠ ਕੇ ਸ਼ਹਿਰ ਅਤੇ ਇਸ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਘੁੰਮਾਂਗੀ, ਮੈਂ ਉਸ ਨੂੰ ਲੱਭਾਂਗੀ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ। ਇਸ ਲਈ ਮੈਂ ਉਸਨੂੰ ਲੱਭਿਆ ਪਰ ਉਹ ਨਾ ਲੱਭਿਆ।
3ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ, ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸੀ। “ਕੀ ਤੁਸੀਂ ਉਸਨੂੰ ਦੇਖਿਆ ਹੈ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ?”
4ਮੈਂ ਉਹਨਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ, ਕਿ ਜਦੋਂ ਮੈਨੂੰ ਉਹ ਮਿਲਿਆ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਸੀ। ਮੈਂ ਉਸਨੂੰ ਫੜ ਲਿਆ ਅਤੇ ਉਸਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ, ਜਦੋਂ ਤੱਕ ਮੈਂ ਉਸਨੂੰ ਆਪਣੀ ਮਾਂ ਦੇ ਘਰ ਨਹੀਂ ਲੈ ਆਈ, ਉਸ ਦੇ ਕਮਰੇ ਵਿੱਚ ਜਿਸ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ।