ਸਰੇਸ਼ਟ 5

ਮੈਂ ਆਪਣੇ ਪ੍ਰੀਤਮ ਲਈ ਖੋਲ੍ਹਿਆ ਪਰ ਮੇਰਾ ਪ੍ਰੀਤਮ ਮੁੜ ਕੇ ਚਲਾ ਗਿਆ ਸੀ, ਉਸ ਦੇ ਜਾਣ ਨਾਲ ਮੇਰਾ ਦਿਲ ਡੁੱਬ ਗਿਆ, ਮੈਂ ਉਸ ਨੂੰ ਲੱਭਿਆ ਪਰ ਉਹ ਲੱਭਾ ਨਾ, ਮੈਂ ਉਸ ਨੂੰ ਬੁਲਾਇਆ ਪਰ ਉਸ ਨੇ ਉੱਤਰ ਨਾ ਦਿੱਤਾ।

Song of Solomon 5:6 (UKJV) I opened to my beloved; but my beloved had withdrawn himself, and was gone: my soul failed when he spoke: I sought him, but I could not find him; I called him, but he gave me no answer.

4ਮੇਰੇ ਪਿਆਰੇ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਲਈ ਹੱਥ ਮੇਰੀ ਵੱਲ ਕੀਤਾ, ਮੇਰਾ ਦਿਲ ਉਸ ਲਈ ਧੜਕਣ ਲੱਗਾ।

5ਮੈਂ ਆਪਣੇ ਪ੍ਰੀਤਮ ਲਈ ਦਰਵਾਜ਼ਾ ਖੋਲ੍ਹਣ ਲਈ ਉੱਠੀ, ਅਤੇ ਮੇਰੇ ਹੱਥਾਂ ਵਿੱਚ ਗੰਧਰਸ ਟਪਕਿਆ, ਉਹ ਗੰਧਰਸ ਮੇਰੀਆਂ ਉਂਗਲਾਂ ਤੋਂ ਅਤੇ ਦਰਵਾਜ਼ੇ ਦੇ ਕੁੰਡੇ ਉੱਤੇ ਵਗਿਆ।

6ਮੈਂ ਆਪਣੇ ਪ੍ਰੀਤਮ ਲਈ ਖੋਲ੍ਹਿਆ ਪਰ ਮੇਰਾ ਪ੍ਰੀਤਮ ਮੁੜ ਕੇ ਚਲਾ ਗਿਆ ਸੀ, ਉਸ ਦੇ ਜਾਣ ਨਾਲ ਮੇਰਾ ਦਿਲ ਡੁੱਬ ਗਿਆ, ਮੈਂ ਉਸ ਨੂੰ ਲੱਭਿਆ ਪਰ ਉਹ ਲੱਭਾ ਨਾ, ਮੈਂ ਉਸ ਨੂੰ ਬੁਲਾਇਆ ਪਰ ਉਸ ਨੇ ਉੱਤਰ ਨਾ ਦਿੱਤਾ।

7ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸਨ, ਉਨ੍ਹਾਂ ਨੇ ਮੈਨੂੰ ਕੁੱਟਿਆ, ਉਨ੍ਹਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ, ਉਨ੍ਹਾਂ ਨੇ ਮੇਰਾ ਚੋਗਾ ਖੋਹ ਲਿਆ, ਉਹ ਜੋ ਸ਼ਹਿਰ ਦੀਆ ਕੰਧਾ ਦੇ ਰਾਖੇ ਸੀ!

8ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ, ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ, ਤੁਸੀਂ ਉਸ ਨੂੰ ਕੀ ਕਹੋਗੀਆਂ? ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.