ਸਰੇਸ਼ਟ 5

ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ, ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ, ਤੁਸੀਂ ਉਸ ਨੂੰ ਕੀ ਕਹੋਗੀਆਂ? ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।

Song of Solomon 5:8 (UKJV) I charge you, O daughters of Jerusalem, if all of you find my beloved, that all of you tell him, that I am sick of love.

6ਮੈਂ ਆਪਣੇ ਪ੍ਰੀਤਮ ਲਈ ਖੋਲ੍ਹਿਆ ਪਰ ਮੇਰਾ ਪ੍ਰੀਤਮ ਮੁੜ ਕੇ ਚਲਾ ਗਿਆ ਸੀ, ਉਸ ਦੇ ਜਾਣ ਨਾਲ ਮੇਰਾ ਦਿਲ ਡੁੱਬ ਗਿਆ, ਮੈਂ ਉਸ ਨੂੰ ਲੱਭਿਆ ਪਰ ਉਹ ਲੱਭਾ ਨਾ, ਮੈਂ ਉਸ ਨੂੰ ਬੁਲਾਇਆ ਪਰ ਉਸ ਨੇ ਉੱਤਰ ਨਾ ਦਿੱਤਾ।

7ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸਨ, ਉਨ੍ਹਾਂ ਨੇ ਮੈਨੂੰ ਕੁੱਟਿਆ, ਉਨ੍ਹਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ, ਉਨ੍ਹਾਂ ਨੇ ਮੇਰਾ ਚੋਗਾ ਖੋਹ ਲਿਆ, ਉਹ ਜੋ ਸ਼ਹਿਰ ਦੀਆ ਕੰਧਾ ਦੇ ਰਾਖੇ ਸੀ!

8ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ, ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ, ਤੁਸੀਂ ਉਸ ਨੂੰ ਕੀ ਕਹੋਗੀਆਂ? ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।

9ਤੇਰਾ ਬਾਲਮ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਹੇ ਔਰਤਾਂ ਦੇ ਵਿੱਚੋਂ ਸਭ ਤੋਂ ਸੁੰਦਰ? ਤੇਰਾ ਪਿਆਰਾ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਕੀ ਤੂੰ ਸਾਨੂੰ ਸਹੁੰ ਚੁਕਾਉੰਦੀ ਹੈ?

10ਮੇਰਾ ਬਾਲਮ ਚਮਕਦਾਰ ਅਤੇ ਲਾਲ ਹੈ, ਦਸ ਹਜ਼ਾਰਾਂ ਆਦਮੀਆਂ ਵਿੱਚੋਂ ਉੱਤਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.