8ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ, ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ, ਤੁਸੀਂ ਉਸ ਨੂੰ ਕੀ ਕਹੋਗੀਆਂ? ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।
9ਤੇਰਾ ਬਾਲਮ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਹੇ ਔਰਤਾਂ ਦੇ ਵਿੱਚੋਂ ਸਭ ਤੋਂ ਸੁੰਦਰ? ਤੇਰਾ ਪਿਆਰਾ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਕੀ ਤੂੰ ਸਾਨੂੰ ਸਹੁੰ ਚੁਕਾਉੰਦੀ ਹੈ?
10ਮੇਰਾ ਬਾਲਮ ਚਮਕਦਾਰ ਅਤੇ ਲਾਲ ਹੈ, ਦਸ ਹਜ਼ਾਰਾਂ ਆਦਮੀਆਂ ਵਿੱਚੋਂ ਉੱਤਮ ਹੈ।
11ਉਹ ਦਾ ਸਿਰ ਸ਼ੁੱਧ ਸੋਨਾ ਹੈ, ਉਸਦੇ ਵਾਲ ਘੁੰਗਰਾਲੇ ਅਤੇ ਪਹਾੜੀ ਕਾਂ ਵਾਂਗ ਕਾਲੇ ਹਨ।
12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਰਗੀਆਂ ਹਨ, ਜਿਹੜੀਆਂ ਦੁੱਧ ਵਿੱਚ ਨਹਾਤੀਆ ਹੋਣ ਅਤੇ ਗਹਿਣਿਆਂ ਵਾਂਗ ਹਨ।