ਸਰੇਸ਼ਟ 5

ਤੇਰਾ ਬਾਲਮ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਹੇ ਔਰਤਾਂ ਦੇ ਵਿੱਚੋਂ ਸਭ ਤੋਂ ਸੁੰਦਰ? ਤੇਰਾ ਪਿਆਰਾ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਕੀ ਤੂੰ ਸਾਨੂੰ ਸਹੁੰ ਚੁਕਾਉੰਦੀ ਹੈ?

Song of Solomon 5:9 (UKJV) What is your beloved more than another beloved, O you fairest among women? what is your beloved more than another beloved, that you do so charge us?

7ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸਨ, ਉਨ੍ਹਾਂ ਨੇ ਮੈਨੂੰ ਕੁੱਟਿਆ, ਉਨ੍ਹਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ, ਉਨ੍ਹਾਂ ਨੇ ਮੇਰਾ ਚੋਗਾ ਖੋਹ ਲਿਆ, ਉਹ ਜੋ ਸ਼ਹਿਰ ਦੀਆ ਕੰਧਾ ਦੇ ਰਾਖੇ ਸੀ!

8ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ, ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ, ਤੁਸੀਂ ਉਸ ਨੂੰ ਕੀ ਕਹੋਗੀਆਂ? ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।

9ਤੇਰਾ ਬਾਲਮ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਹੇ ਔਰਤਾਂ ਦੇ ਵਿੱਚੋਂ ਸਭ ਤੋਂ ਸੁੰਦਰ? ਤੇਰਾ ਪਿਆਰਾ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ, ਕੀ ਤੂੰ ਸਾਨੂੰ ਸਹੁੰ ਚੁਕਾਉੰਦੀ ਹੈ?

10ਮੇਰਾ ਬਾਲਮ ਚਮਕਦਾਰ ਅਤੇ ਲਾਲ ਹੈ, ਦਸ ਹਜ਼ਾਰਾਂ ਆਦਮੀਆਂ ਵਿੱਚੋਂ ਉੱਤਮ ਹੈ।

11ਉਹ ਦਾ ਸਿਰ ਸ਼ੁੱਧ ਸੋਨਾ ਹੈ, ਉਸਦੇ ਵਾਲ ਘੁੰਗਰਾਲੇ ਅਤੇ ਪਹਾੜੀ ਕਾਂ ਵਾਂਗ ਕਾਲੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.