10ਮੇਰਾ ਬਾਲਮ ਚਮਕਦਾਰ ਅਤੇ ਲਾਲ ਹੈ, ਦਸ ਹਜ਼ਾਰਾਂ ਆਦਮੀਆਂ ਵਿੱਚੋਂ ਉੱਤਮ ਹੈ।
11ਉਹ ਦਾ ਸਿਰ ਸ਼ੁੱਧ ਸੋਨਾ ਹੈ, ਉਸਦੇ ਵਾਲ ਘੁੰਗਰਾਲੇ ਅਤੇ ਪਹਾੜੀ ਕਾਂ ਵਾਂਗ ਕਾਲੇ ਹਨ।
12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਰਗੀਆਂ ਹਨ, ਜਿਹੜੀਆਂ ਦੁੱਧ ਵਿੱਚ ਨਹਾਤੀਆ ਹੋਣ ਅਤੇ ਗਹਿਣਿਆਂ ਵਾਂਗ ਹਨ।
13ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ, ਜੋ ਅਤਰ ਪੈਦਾ ਕਰਦੀਆਂ ਹਨ। ਉਹ ਦੇ ਬੁੱਲ ਗੰਧਰਸ ਨਾਲ, ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।
14ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ, ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ। ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ, ਜਿਸ ਉੱਤੇ ਨੀਲਮ ਦੀ ਸਜਾਵਟ ਹੈ।