ਸਰੇਸ਼ਟ 5

ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ, ਜੋ ਅਤਰ ਪੈਦਾ ਕਰਦੀਆਂ ਹਨ। ਉਹ ਦੇ ਬੁੱਲ ਗੰਧਰਸ ਨਾਲ, ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।

Song of Solomon 5:13 (UKJV) His cheeks are as a bed of spices, as sweet flowers: his lips like lilies, dropping sweet smelling myrrh.

11ਉਹ ਦਾ ਸਿਰ ਸ਼ੁੱਧ ਸੋਨਾ ਹੈ, ਉਸਦੇ ਵਾਲ ਘੁੰਗਰਾਲੇ ਅਤੇ ਪਹਾੜੀ ਕਾਂ ਵਾਂਗ ਕਾਲੇ ਹਨ।

12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਰਗੀਆਂ ਹਨ, ਜਿਹੜੀਆਂ ਦੁੱਧ ਵਿੱਚ ਨਹਾਤੀਆ ਹੋਣ ਅਤੇ ਗਹਿਣਿਆਂ ਵਾਂਗ ਹਨ।

13ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ, ਜੋ ਅਤਰ ਪੈਦਾ ਕਰਦੀਆਂ ਹਨ। ਉਹ ਦੇ ਬੁੱਲ ਗੰਧਰਸ ਨਾਲ, ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।

14ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ, ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ। ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ, ਜਿਸ ਉੱਤੇ ਨੀਲਮ ਦੀ ਸਜਾਵਟ ਹੈ।

15ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇ ਉਹ ਦਾ ਰੂਪ ਲਬਾਨੋਨ ਵਰਗਾ ਹੈ, ਉਹ ਦਿਆਰ ਵਰਗਾ ਉੱਤਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.