ਸਰੇਸ਼ਟ 5

ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ, ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ। ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ, ਜਿਸ ਉੱਤੇ ਨੀਲਮ ਦੀ ਸਜਾਵਟ ਹੈ।

Song of Solomon 5:14 (UKJV) His hands are as gold rings set with the beryl: his belly is as bright ivory overlaid with sapphires.

12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਰਗੀਆਂ ਹਨ, ਜਿਹੜੀਆਂ ਦੁੱਧ ਵਿੱਚ ਨਹਾਤੀਆ ਹੋਣ ਅਤੇ ਗਹਿਣਿਆਂ ਵਾਂਗ ਹਨ।

13ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ, ਜੋ ਅਤਰ ਪੈਦਾ ਕਰਦੀਆਂ ਹਨ। ਉਹ ਦੇ ਬੁੱਲ ਗੰਧਰਸ ਨਾਲ, ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।

14ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ, ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ। ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ, ਜਿਸ ਉੱਤੇ ਨੀਲਮ ਦੀ ਸਜਾਵਟ ਹੈ।

15ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇ ਉਹ ਦਾ ਰੂਪ ਲਬਾਨੋਨ ਵਰਗਾ ਹੈ, ਉਹ ਦਿਆਰ ਵਰਗਾ ਉੱਤਮ ਹੈ।

16ਉਹ ਦਾ ਮੂੰਹ ਮਿੱਠਾ ਹੈ, ਉਹ ਪੂਰੀ ਤਰ੍ਹਾਂ ਪਿਆਰਾ ਹੈ, ਇਹ ਮੇਰਾ ਪਿਆਰਾ ਹੈ, ਇਹ ਮੇਰਾ ਮਿੱਤਰ ਹੈ, ਯੇਰੂਸ਼ਲੇਮ ਦੀਓ ਧੀਓ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.