ਜ਼ਕਰਯਾਹ 10

“ਮੇਰਾ ਗੁੱਸਾ ਆਜੜੀਆਂ ਉੱਤੇ ਭੜਕਦਾ ਹੈ, ਅਤੇ ਮੈਂ ਆਗੂਆਂ ਨੂੰ ਸਜ਼ਾ ਦਿਆਂਗਾ; ਯਾਹਵੇਹ ਸਰਬਸ਼ਕਤੀਮਾਨ ਆਪਣੇ ਇੱਜੜ, ਯਹੂਦਾਹ ਦੇ ਲੋਕਾਂ ਦੀ ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਲੜਾਈ ਵਿੱਚ ਇੱਕ ਹੰਕਾਰੀ ਘੋੜੇ ਵਾਂਗ ਬਣਾਵੇਗਾ।

Zechariah 10:3 (UKJV) Mine anger was kindled against the shepherds, and I punished the goats: for the LORD of hosts has visited his flock the house of Judah, and has made them as his goodly horse in the battle.

1ਬਸੰਤ ਰੁੱਤ ਵਿੱਚ ਮੀਂਹ ਲਈ ਯਾਹਵੇਹ ਨੂੰ ਪੁੱਛੋ; ਇਹ ਯਾਹਵੇਹ ਹੈ ਜੋ ਗਰਜਾਂ ਨੂੰ ਭੇਜਦਾ ਹੈ। ਉਹ ਸਾਰਿਆਂ ਲੋਕਾਂ ਨੂੰ ਮੀਂਹ ਵਰ੍ਹਾਉਂਦਾ ਹੈ, ਅਤੇ ਖੇਤ ਦੇ ਬੂਟੇ ਸਾਰਿਆਂ ਨੂੰ ਦਿੰਦਾ ਹੈ।

2ਮੂਰਤੀਆਂ ਛਲ ਬੋਲਦੀਆਂ ਹਨ, ਝੂਠ ਬੋਲਣ ਵਾਲੇ ਦਰਸ਼ਣ ਦੇਖਦੇ ਹਨ; ਉਹ ਝੂਠੇ ਸੁਪਨੇ ਦੱਸਦੇ ਹਨ, ਉਹ ਵਿਅਰਥ ਦਿਲਾਸਾ ਦਿੰਦੇ ਹਨ। ਇਸ ਲਈ ਲੋਕ ਭੇਡਾਂ ਵਾਂਗ ਭਟਕਦੇ ਹਨ ਆਜੜੀ ਦੀ ਘਾਟ ਕਾਰਨ ਸਤਾਏ ਜਾਂਦੇ ਹਨ।

3“ਮੇਰਾ ਗੁੱਸਾ ਆਜੜੀਆਂ ਉੱਤੇ ਭੜਕਦਾ ਹੈ, ਅਤੇ ਮੈਂ ਆਗੂਆਂ ਨੂੰ ਸਜ਼ਾ ਦਿਆਂਗਾ; ਯਾਹਵੇਹ ਸਰਬਸ਼ਕਤੀਮਾਨ ਆਪਣੇ ਇੱਜੜ, ਯਹੂਦਾਹ ਦੇ ਲੋਕਾਂ ਦੀ ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਲੜਾਈ ਵਿੱਚ ਇੱਕ ਹੰਕਾਰੀ ਘੋੜੇ ਵਾਂਗ ਬਣਾਵੇਗਾ।

4ਯਹੂਦਾਹ ਤੋਂ ਖੂੰਜੇ ਦਾ ਪੱਥਰ ਆਵੇਗਾ, ਉਸ ਤੋਂ ਤੰਬੂ ਦੀ ਖੰਭ, ਉਸ ਤੋਂ ਲੜਾਈ ਦਾ ਧਨੁਸ਼, ਉਸ ਤੋਂ ਹਰ ਇੱਕ ਹਾਕਮ ਆਵੇਗਾ।

5ਉਹ ਇਕੱਠੇ ਹੋ ਕੇ ਲੜਾਈ ਵਿੱਚ ਯੋਧਿਆਂ ਵਾਂਗ ਹੋਣਗੇ ਆਪਣੇ ਦੁਸ਼ਮਣ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ। ਉਹ ਲੜਨਗੇ ਕਿਉਂਕਿ ਪ੍ਰਭੂ ਉਹਨਾਂ ਦੇ ਨਾਲ ਹੈ, ਅਤੇ ਉਹ ਦੁਸ਼ਮਣ ਦੇ ਘੋੜਸਵਾਰਾਂ ਨੂੰ ਸ਼ਰਮਸਾਰ ਕਰ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.