ਜ਼ਕਰਯਾਹ 10

ਬਸੰਤ ਰੁੱਤ ਵਿੱਚ ਮੀਂਹ ਲਈ ਯਾਹਵੇਹ ਨੂੰ ਪੁੱਛੋ; ਇਹ ਯਾਹਵੇਹ ਹੈ ਜੋ ਗਰਜਾਂ ਨੂੰ ਭੇਜਦਾ ਹੈ। ਉਹ ਸਾਰਿਆਂ ਲੋਕਾਂ ਨੂੰ ਮੀਂਹ ਵਰ੍ਹਾਉਂਦਾ ਹੈ, ਅਤੇ ਖੇਤ ਦੇ ਬੂਟੇ ਸਾਰਿਆਂ ਨੂੰ ਦਿੰਦਾ ਹੈ।

Zechariah 10:1 (UKJV) Ask all of you of the LORD rain in the time of the latter rain; so the LORD shall make bright clouds, and give them showers of rain, to every one grass in the field.

1ਬਸੰਤ ਰੁੱਤ ਵਿੱਚ ਮੀਂਹ ਲਈ ਯਾਹਵੇਹ ਨੂੰ ਪੁੱਛੋ; ਇਹ ਯਾਹਵੇਹ ਹੈ ਜੋ ਗਰਜਾਂ ਨੂੰ ਭੇਜਦਾ ਹੈ। ਉਹ ਸਾਰਿਆਂ ਲੋਕਾਂ ਨੂੰ ਮੀਂਹ ਵਰ੍ਹਾਉਂਦਾ ਹੈ, ਅਤੇ ਖੇਤ ਦੇ ਬੂਟੇ ਸਾਰਿਆਂ ਨੂੰ ਦਿੰਦਾ ਹੈ।

2ਮੂਰਤੀਆਂ ਛਲ ਬੋਲਦੀਆਂ ਹਨ, ਝੂਠ ਬੋਲਣ ਵਾਲੇ ਦਰਸ਼ਣ ਦੇਖਦੇ ਹਨ; ਉਹ ਝੂਠੇ ਸੁਪਨੇ ਦੱਸਦੇ ਹਨ, ਉਹ ਵਿਅਰਥ ਦਿਲਾਸਾ ਦਿੰਦੇ ਹਨ। ਇਸ ਲਈ ਲੋਕ ਭੇਡਾਂ ਵਾਂਗ ਭਟਕਦੇ ਹਨ ਆਜੜੀ ਦੀ ਘਾਟ ਕਾਰਨ ਸਤਾਏ ਜਾਂਦੇ ਹਨ।

3“ਮੇਰਾ ਗੁੱਸਾ ਆਜੜੀਆਂ ਉੱਤੇ ਭੜਕਦਾ ਹੈ, ਅਤੇ ਮੈਂ ਆਗੂਆਂ ਨੂੰ ਸਜ਼ਾ ਦਿਆਂਗਾ; ਯਾਹਵੇਹ ਸਰਬਸ਼ਕਤੀਮਾਨ ਆਪਣੇ ਇੱਜੜ, ਯਹੂਦਾਹ ਦੇ ਲੋਕਾਂ ਦੀ ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਲੜਾਈ ਵਿੱਚ ਇੱਕ ਹੰਕਾਰੀ ਘੋੜੇ ਵਾਂਗ ਬਣਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.