ਜ਼ਕਰਯਾਹ 10

ਮੂਰਤੀਆਂ ਛਲ ਬੋਲਦੀਆਂ ਹਨ, ਝੂਠ ਬੋਲਣ ਵਾਲੇ ਦਰਸ਼ਣ ਦੇਖਦੇ ਹਨ; ਉਹ ਝੂਠੇ ਸੁਪਨੇ ਦੱਸਦੇ ਹਨ, ਉਹ ਵਿਅਰਥ ਦਿਲਾਸਾ ਦਿੰਦੇ ਹਨ। ਇਸ ਲਈ ਲੋਕ ਭੇਡਾਂ ਵਾਂਗ ਭਟਕਦੇ ਹਨ ਆਜੜੀ ਦੀ ਘਾਟ ਕਾਰਨ ਸਤਾਏ ਜਾਂਦੇ ਹਨ।

Zechariah 10:2 (UKJV) For the idols have spoken vanity, and the diviners have seen a lie, and have told false dreams; they comfort in vain: therefore they went their way as a flock, they were troubled, because there was no shepherd.

1ਬਸੰਤ ਰੁੱਤ ਵਿੱਚ ਮੀਂਹ ਲਈ ਯਾਹਵੇਹ ਨੂੰ ਪੁੱਛੋ; ਇਹ ਯਾਹਵੇਹ ਹੈ ਜੋ ਗਰਜਾਂ ਨੂੰ ਭੇਜਦਾ ਹੈ। ਉਹ ਸਾਰਿਆਂ ਲੋਕਾਂ ਨੂੰ ਮੀਂਹ ਵਰ੍ਹਾਉਂਦਾ ਹੈ, ਅਤੇ ਖੇਤ ਦੇ ਬੂਟੇ ਸਾਰਿਆਂ ਨੂੰ ਦਿੰਦਾ ਹੈ।

2ਮੂਰਤੀਆਂ ਛਲ ਬੋਲਦੀਆਂ ਹਨ, ਝੂਠ ਬੋਲਣ ਵਾਲੇ ਦਰਸ਼ਣ ਦੇਖਦੇ ਹਨ; ਉਹ ਝੂਠੇ ਸੁਪਨੇ ਦੱਸਦੇ ਹਨ, ਉਹ ਵਿਅਰਥ ਦਿਲਾਸਾ ਦਿੰਦੇ ਹਨ। ਇਸ ਲਈ ਲੋਕ ਭੇਡਾਂ ਵਾਂਗ ਭਟਕਦੇ ਹਨ ਆਜੜੀ ਦੀ ਘਾਟ ਕਾਰਨ ਸਤਾਏ ਜਾਂਦੇ ਹਨ।

3“ਮੇਰਾ ਗੁੱਸਾ ਆਜੜੀਆਂ ਉੱਤੇ ਭੜਕਦਾ ਹੈ, ਅਤੇ ਮੈਂ ਆਗੂਆਂ ਨੂੰ ਸਜ਼ਾ ਦਿਆਂਗਾ; ਯਾਹਵੇਹ ਸਰਬਸ਼ਕਤੀਮਾਨ ਆਪਣੇ ਇੱਜੜ, ਯਹੂਦਾਹ ਦੇ ਲੋਕਾਂ ਦੀ ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਲੜਾਈ ਵਿੱਚ ਇੱਕ ਹੰਕਾਰੀ ਘੋੜੇ ਵਾਂਗ ਬਣਾਵੇਗਾ।

4ਯਹੂਦਾਹ ਤੋਂ ਖੂੰਜੇ ਦਾ ਪੱਥਰ ਆਵੇਗਾ, ਉਸ ਤੋਂ ਤੰਬੂ ਦੀ ਖੰਭ, ਉਸ ਤੋਂ ਲੜਾਈ ਦਾ ਧਨੁਸ਼, ਉਸ ਤੋਂ ਹਰ ਇੱਕ ਹਾਕਮ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.