7ਇਫ਼ਰਾਈਮ ਯੋਧਿਆਂ ਵਾਂਙੁ ਹੋ ਜਾਣਗੇ, ਅਤੇ ਉਹਨਾਂ ਦੇ ਦਿਲ ਮੈ ਵਾਂਗ ਖੁਸ਼ ਹੋਣਗੇ। ਉਹਨਾਂ ਦੇ ਬੱਚੇ ਇਸ ਨੂੰ ਵੇਖਣਗੇ ਅਤੇ ਖੁਸ਼ ਹੋਣਗੇ; ਉਹਨਾਂ ਦੇ ਦਿਲ ਯਾਹਵੇਹ ਵਿੱਚ ਅਨੰਦ ਹੋਣਗੇ।
8ਮੈਂ ਉਹਨਾਂ ਲਈ ਸੰਕੇਤ ਕਰਾਂਗਾ ਅਤੇ ਉਹਨਾਂ ਨੂੰ ਅੰਦਰ ਇਕੱਠਾ ਕਰਾਂਗਾ। ਯਕੀਨਨ ਮੈਂ ਉਹਨਾਂ ਨੂੰ ਛੁਡਾਵਾਂਗਾ ਉਹ ਪਹਿਲਾਂ ਵਾਂਗ ਹੀ ਅਣਗਿਣਤ ਹੋਣਗੇ।
9ਭਾਵੇਂ ਮੈਂ ਉਹਨਾਂ ਨੂੰ ਲੋਕਾਂ ਵਿੱਚ ਖਿਲਾਰ ਦਿਆਂ, ਪਰ ਦੂਰ-ਦੁਰਾਡੇ ਦੇਸ਼ਾਂ ਵਿੱਚ ਉਹ ਮੈਨੂੰ ਚੇਤੇ ਕਰਨਗੇ। ਉਹ ਅਤੇ ਉਹਨਾਂ ਦੇ ਬੱਚੇ ਬਚ ਜਾਣਗੇ, ਅਤੇ ਉਹ ਵਾਪਸ ਆ ਜਾਣਗੇ।
10ਮੈਂ ਉਹਨਾਂ ਨੂੰ ਮਿਸਰ ਤੋਂ ਵਾਪਸ ਲਿਆਵਾਂਗਾ ਅਤੇ ਅੱਸ਼ੂਰ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਗਿਲਆਦ ਅਤੇ ਲਬਾਨੋਨ ਵਿੱਚ ਲਿਆਵਾਂਗਾ, ਅਤੇ ਉੱਥੇ ਉਹਨਾਂ ਲਈ ਥਾਂ ਨਹੀਂ ਹੋਵੇਗੀ।
11ਉਹ ਮੁਸੀਬਤ ਦੇ ਸਮੁੰਦਰ ਵਿੱਚੋਂ ਦੀ ਲੰਘਣਗੇ; ਉੱਗਦਾ ਸਾਗਰ ਆਪਣੇ ਅਧੀਨ ਹੋ ਜਾਵੇਗਾ ਅਤੇ ਨੀਲ ਨਦੀ ਦੀਆਂ ਸਾਰੀਆਂ ਡੂੰਘਾਈਆਂ ਸੁੱਕ ਜਾਣਗੀਆਂ। ਅੱਸ਼ੂਰ ਦਾ ਹੰਕਾਰ ਢਾਹਿਆ ਜਾਵੇਗਾ ਅਤੇ ਮਿਸਰ ਦਾ ਰਾਜ-ਦੰਡ ਖਤਮ ਹੋ ਜਾਵੇਗਾ।