ਜ਼ਕਰਯਾਹ 10

ਇਫ਼ਰਾਈਮ ਯੋਧਿਆਂ ਵਾਂਙੁ ਹੋ ਜਾਣਗੇ, ਅਤੇ ਉਹਨਾਂ ਦੇ ਦਿਲ ਮੈ ਵਾਂਗ ਖੁਸ਼ ਹੋਣਗੇ। ਉਹਨਾਂ ਦੇ ਬੱਚੇ ਇਸ ਨੂੰ ਵੇਖਣਗੇ ਅਤੇ ਖੁਸ਼ ਹੋਣਗੇ; ਉਹਨਾਂ ਦੇ ਦਿਲ ਯਾਹਵੇਹ ਵਿੱਚ ਅਨੰਦ ਹੋਣਗੇ।

Zechariah 10:7 (UKJV) And they of Ephraim shall be like a mighty man, and their heart shall rejoice as through wine: yea, their children shall see it, and be glad; their heart shall rejoice in the LORD.

5ਉਹ ਇਕੱਠੇ ਹੋ ਕੇ ਲੜਾਈ ਵਿੱਚ ਯੋਧਿਆਂ ਵਾਂਗ ਹੋਣਗੇ ਆਪਣੇ ਦੁਸ਼ਮਣ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ। ਉਹ ਲੜਨਗੇ ਕਿਉਂਕਿ ਪ੍ਰਭੂ ਉਹਨਾਂ ਦੇ ਨਾਲ ਹੈ, ਅਤੇ ਉਹ ਦੁਸ਼ਮਣ ਦੇ ਘੋੜਸਵਾਰਾਂ ਨੂੰ ਸ਼ਰਮਸਾਰ ਕਰ ਦੇਣਗੇ।

6“ਮੈਂ ਯਹੂਦਾਹ ਨੂੰ ਮਜ਼ਬੂਤ ਕਰਾਂਗਾ ਅਤੇ ਯੋਸੇਫ਼ ਦੇ ਗੋਤਾਂ ਨੂੰ ਬਚਾਵਾਂਗਾ। ਮੈਂ ਉਹਨਾਂ ਨੂੰ ਬਹਾਲ ਕਰਾਂਗਾ ਕਿਉਂਕਿ ਮੈਨੂੰ ਉਹਨਾਂ ਉੱਤੇ ਤਰਸ ਆਉਂਦਾ ਹੈ। ਉਹ ਇਸ ਤਰ੍ਹਾਂ ਹੋਣਗੇ ਜਿਵੇਂ ਮੈਂ ਉਹਨਾਂ ਨੂੰ ਰੱਦ ਨਹੀਂ ਕੀਤਾ ਸੀ, ਕਿਉਂਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ।

7ਇਫ਼ਰਾਈਮ ਯੋਧਿਆਂ ਵਾਂਙੁ ਹੋ ਜਾਣਗੇ, ਅਤੇ ਉਹਨਾਂ ਦੇ ਦਿਲ ਮੈ ਵਾਂਗ ਖੁਸ਼ ਹੋਣਗੇ। ਉਹਨਾਂ ਦੇ ਬੱਚੇ ਇਸ ਨੂੰ ਵੇਖਣਗੇ ਅਤੇ ਖੁਸ਼ ਹੋਣਗੇ; ਉਹਨਾਂ ਦੇ ਦਿਲ ਯਾਹਵੇਹ ਵਿੱਚ ਅਨੰਦ ਹੋਣਗੇ।

8ਮੈਂ ਉਹਨਾਂ ਲਈ ਸੰਕੇਤ ਕਰਾਂਗਾ ਅਤੇ ਉਹਨਾਂ ਨੂੰ ਅੰਦਰ ਇਕੱਠਾ ਕਰਾਂਗਾ। ਯਕੀਨਨ ਮੈਂ ਉਹਨਾਂ ਨੂੰ ਛੁਡਾਵਾਂਗਾ ਉਹ ਪਹਿਲਾਂ ਵਾਂਗ ਹੀ ਅਣਗਿਣਤ ਹੋਣਗੇ।

9ਭਾਵੇਂ ਮੈਂ ਉਹਨਾਂ ਨੂੰ ਲੋਕਾਂ ਵਿੱਚ ਖਿਲਾਰ ਦਿਆਂ, ਪਰ ਦੂਰ-ਦੁਰਾਡੇ ਦੇਸ਼ਾਂ ਵਿੱਚ ਉਹ ਮੈਨੂੰ ਚੇਤੇ ਕਰਨਗੇ। ਉਹ ਅਤੇ ਉਹਨਾਂ ਦੇ ਬੱਚੇ ਬਚ ਜਾਣਗੇ, ਅਤੇ ਉਹ ਵਾਪਸ ਆ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.