4ਯਹੂਦਾਹ ਤੋਂ ਖੂੰਜੇ ਦਾ ਪੱਥਰ ਆਵੇਗਾ, ਉਸ ਤੋਂ ਤੰਬੂ ਦੀ ਖੰਭ, ਉਸ ਤੋਂ ਲੜਾਈ ਦਾ ਧਨੁਸ਼, ਉਸ ਤੋਂ ਹਰ ਇੱਕ ਹਾਕਮ ਆਵੇਗਾ।
5ਉਹ ਇਕੱਠੇ ਹੋ ਕੇ ਲੜਾਈ ਵਿੱਚ ਯੋਧਿਆਂ ਵਾਂਗ ਹੋਣਗੇ ਆਪਣੇ ਦੁਸ਼ਮਣ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ। ਉਹ ਲੜਨਗੇ ਕਿਉਂਕਿ ਪ੍ਰਭੂ ਉਹਨਾਂ ਦੇ ਨਾਲ ਹੈ, ਅਤੇ ਉਹ ਦੁਸ਼ਮਣ ਦੇ ਘੋੜਸਵਾਰਾਂ ਨੂੰ ਸ਼ਰਮਸਾਰ ਕਰ ਦੇਣਗੇ।
6“ਮੈਂ ਯਹੂਦਾਹ ਨੂੰ ਮਜ਼ਬੂਤ ਕਰਾਂਗਾ ਅਤੇ ਯੋਸੇਫ਼ ਦੇ ਗੋਤਾਂ ਨੂੰ ਬਚਾਵਾਂਗਾ। ਮੈਂ ਉਹਨਾਂ ਨੂੰ ਬਹਾਲ ਕਰਾਂਗਾ ਕਿਉਂਕਿ ਮੈਨੂੰ ਉਹਨਾਂ ਉੱਤੇ ਤਰਸ ਆਉਂਦਾ ਹੈ। ਉਹ ਇਸ ਤਰ੍ਹਾਂ ਹੋਣਗੇ ਜਿਵੇਂ ਮੈਂ ਉਹਨਾਂ ਨੂੰ ਰੱਦ ਨਹੀਂ ਕੀਤਾ ਸੀ, ਕਿਉਂਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ।
7ਇਫ਼ਰਾਈਮ ਯੋਧਿਆਂ ਵਾਂਙੁ ਹੋ ਜਾਣਗੇ, ਅਤੇ ਉਹਨਾਂ ਦੇ ਦਿਲ ਮੈ ਵਾਂਗ ਖੁਸ਼ ਹੋਣਗੇ। ਉਹਨਾਂ ਦੇ ਬੱਚੇ ਇਸ ਨੂੰ ਵੇਖਣਗੇ ਅਤੇ ਖੁਸ਼ ਹੋਣਗੇ; ਉਹਨਾਂ ਦੇ ਦਿਲ ਯਾਹਵੇਹ ਵਿੱਚ ਅਨੰਦ ਹੋਣਗੇ।
8ਮੈਂ ਉਹਨਾਂ ਲਈ ਸੰਕੇਤ ਕਰਾਂਗਾ ਅਤੇ ਉਹਨਾਂ ਨੂੰ ਅੰਦਰ ਇਕੱਠਾ ਕਰਾਂਗਾ। ਯਕੀਨਨ ਮੈਂ ਉਹਨਾਂ ਨੂੰ ਛੁਡਾਵਾਂਗਾ ਉਹ ਪਹਿਲਾਂ ਵਾਂਗ ਹੀ ਅਣਗਿਣਤ ਹੋਣਗੇ।