ਜ਼ਕਰਯਾਹ 10

ਉਹ ਮੁਸੀਬਤ ਦੇ ਸਮੁੰਦਰ ਵਿੱਚੋਂ ਦੀ ਲੰਘਣਗੇ; ਉੱਗਦਾ ਸਾਗਰ ਆਪਣੇ ਅਧੀਨ ਹੋ ਜਾਵੇਗਾ ਅਤੇ ਨੀਲ ਨਦੀ ਦੀਆਂ ਸਾਰੀਆਂ ਡੂੰਘਾਈਆਂ ਸੁੱਕ ਜਾਣਗੀਆਂ। ਅੱਸ਼ੂਰ ਦਾ ਹੰਕਾਰ ਢਾਹਿਆ ਜਾਵੇਗਾ ਅਤੇ ਮਿਸਰ ਦਾ ਰਾਜ-ਦੰਡ ਖਤਮ ਹੋ ਜਾਵੇਗਾ।

Zechariah 10:11 (UKJV) And he shall pass through the sea with affliction, and shall strike the waves in the sea, and all the deeps of the river shall dry up: and the pride of Assyria shall be brought down, and the sceptre of Egypt shall depart away.

9ਭਾਵੇਂ ਮੈਂ ਉਹਨਾਂ ਨੂੰ ਲੋਕਾਂ ਵਿੱਚ ਖਿਲਾਰ ਦਿਆਂ, ਪਰ ਦੂਰ-ਦੁਰਾਡੇ ਦੇਸ਼ਾਂ ਵਿੱਚ ਉਹ ਮੈਨੂੰ ਚੇਤੇ ਕਰਨਗੇ। ਉਹ ਅਤੇ ਉਹਨਾਂ ਦੇ ਬੱਚੇ ਬਚ ਜਾਣਗੇ, ਅਤੇ ਉਹ ਵਾਪਸ ਆ ਜਾਣਗੇ।

10ਮੈਂ ਉਹਨਾਂ ਨੂੰ ਮਿਸਰ ਤੋਂ ਵਾਪਸ ਲਿਆਵਾਂਗਾ ਅਤੇ ਅੱਸ਼ੂਰ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਗਿਲਆਦ ਅਤੇ ਲਬਾਨੋਨ ਵਿੱਚ ਲਿਆਵਾਂਗਾ, ਅਤੇ ਉੱਥੇ ਉਹਨਾਂ ਲਈ ਥਾਂ ਨਹੀਂ ਹੋਵੇਗੀ।

11ਉਹ ਮੁਸੀਬਤ ਦੇ ਸਮੁੰਦਰ ਵਿੱਚੋਂ ਦੀ ਲੰਘਣਗੇ; ਉੱਗਦਾ ਸਾਗਰ ਆਪਣੇ ਅਧੀਨ ਹੋ ਜਾਵੇਗਾ ਅਤੇ ਨੀਲ ਨਦੀ ਦੀਆਂ ਸਾਰੀਆਂ ਡੂੰਘਾਈਆਂ ਸੁੱਕ ਜਾਣਗੀਆਂ। ਅੱਸ਼ੂਰ ਦਾ ਹੰਕਾਰ ਢਾਹਿਆ ਜਾਵੇਗਾ ਅਤੇ ਮਿਸਰ ਦਾ ਰਾਜ-ਦੰਡ ਖਤਮ ਹੋ ਜਾਵੇਗਾ।

12ਮੈਂ ਉਹਨਾਂ ਨੂੰ ਯਾਹਵੇਹ ਵਿੱਚ ਮਜ਼ਬੂਤ ਕਰਾਂਗਾ ਅਤੇ ਉਹ ਉਸਦੇ ਨਾਮ ਵਿੱਚ ਸੁਰੱਖਿਅਤ ਰਹਿਣਗੇ,” ਯਾਹਵੇਹ ਦਾ ਐਲਾਨ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.