10ਮੈਂ ਉਹਨਾਂ ਨੂੰ ਮਿਸਰ ਤੋਂ ਵਾਪਸ ਲਿਆਵਾਂਗਾ ਅਤੇ ਅੱਸ਼ੂਰ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਗਿਲਆਦ ਅਤੇ ਲਬਾਨੋਨ ਵਿੱਚ ਲਿਆਵਾਂਗਾ, ਅਤੇ ਉੱਥੇ ਉਹਨਾਂ ਲਈ ਥਾਂ ਨਹੀਂ ਹੋਵੇਗੀ।
11ਉਹ ਮੁਸੀਬਤ ਦੇ ਸਮੁੰਦਰ ਵਿੱਚੋਂ ਦੀ ਲੰਘਣਗੇ; ਉੱਗਦਾ ਸਾਗਰ ਆਪਣੇ ਅਧੀਨ ਹੋ ਜਾਵੇਗਾ ਅਤੇ ਨੀਲ ਨਦੀ ਦੀਆਂ ਸਾਰੀਆਂ ਡੂੰਘਾਈਆਂ ਸੁੱਕ ਜਾਣਗੀਆਂ। ਅੱਸ਼ੂਰ ਦਾ ਹੰਕਾਰ ਢਾਹਿਆ ਜਾਵੇਗਾ ਅਤੇ ਮਿਸਰ ਦਾ ਰਾਜ-ਦੰਡ ਖਤਮ ਹੋ ਜਾਵੇਗਾ।
12ਮੈਂ ਉਹਨਾਂ ਨੂੰ ਯਾਹਵੇਹ ਵਿੱਚ ਮਜ਼ਬੂਤ ਕਰਾਂਗਾ ਅਤੇ ਉਹ ਉਸਦੇ ਨਾਮ ਵਿੱਚ ਸੁਰੱਖਿਅਤ ਰਹਿਣਗੇ,” ਯਾਹਵੇਹ ਦਾ ਐਲਾਨ ਕਰਦਾ ਹੈ।