7“ਹੇ ਤਲਵਾਰ, ਮੇਰੇ ਆਜੜੀ ਦੇ ਵਿਰੁੱਧ ਜਾਗ, ਉਸ ਆਦਮੀ ਦੇ ਵਿਰੁੱਧ ਜੋ ਮੇਰੇ ਨੇੜੇ ਹੈ!” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਚਰਵਾਹੇ ਨੂੰ ਮਾਰੋ, ਅਤੇ ਭੇਡਾਂ ਖਿੱਲਰ ਜਾਣਗੀਆਂ, ਅਤੇ ਮੈਂ ਆਪਣਾ ਹੱਥ ਨਿਆਣਿਆਂ ਦੇ ਵਿਰੁੱਧ ਕਰਾਂਗਾ।
8ਸਾਰੀ ਧਰਤੀ ਵਿੱਚ,” ਯਾਹਵੇਹ ਦਾ ਐਲਾਨ ਕਰਦਾ ਹੈ, “ਦੋ ਤਿਹਾਈ ਮਾਰਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ; ਫਿਰ ਵੀ ਇਸ ਵਿੱਚ ਇੱਕ ਤਿਹਾਈ ਰਹਿ ਜਾਵੇਗਾ।
9ਇਹ ਤੀਜਾ ਮੈਂ ਅੱਗ ਵਿੱਚ ਪਾਵਾਂਗਾ; ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾ ਅਤੇ ਉਨ੍ਹਾਂ ਨੂੰ ਸੋਨੇ ਵਾਂਗ ਪਰਖਾਂਗਾ। ਉਹ ਮੇਰਾ ਨਾਮ ਲੈਣਗੇ ਅਤੇ ਮੈਂ ਉਨ੍ਹਾਂ ਨੂੰ ਉੱਤਰ ਦਿਆਂਗਾ। ਮੈਂ ਆਖਾਂਗਾ, ‘ਉਹ ਮੇਰੇ ਲੋਕ ਹਨ,’ ਅਤੇ ਉਹ ਆਖਣਗੇ, ‘ਯਾਹਵੇਹ ਸਾਡਾ ਪਰਮੇਸ਼ਵਰ ਹੈ।’ ”