ਜ਼ਕਰਯਾਹ 13

ਸਾਰੀ ਧਰਤੀ ਵਿੱਚ,” ਯਾਹਵੇਹ ਦਾ ਐਲਾਨ ਕਰਦਾ ਹੈ, “ਦੋ ਤਿਹਾਈ ਮਾਰਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ; ਫਿਰ ਵੀ ਇਸ ਵਿੱਚ ਇੱਕ ਤਿਹਾਈ ਰਹਿ ਜਾਵੇਗਾ।

Zechariah 13:8 (UKJV) And it shall come to pass, that in all the land, says the LORD, two parts therein shall be cut off and die; but the third shall be left therein.

6ਜੇ ਕੋਈ ਪੁੱਛੇ, ‘ਤੇਰੇ ਸਰੀਰ ਤੇ ਇਹ ਜ਼ਖਮ ਕੀ ਹਨ?’ ਤਾਂ ਉਹ ਜਵਾਬ ਦੇਣਗੇ, ‘ਜ਼ਖਮ ਮੈਨੂੰ ਮੇਰੇ ਦੋਸਤਾਂ ਦੇ ਘਰ ਦਿੱਤੇ ਗਏ ਸਨ।’

7“ਹੇ ਤਲਵਾਰ, ਮੇਰੇ ਆਜੜੀ ਦੇ ਵਿਰੁੱਧ ਜਾਗ, ਉਸ ਆਦਮੀ ਦੇ ਵਿਰੁੱਧ ਜੋ ਮੇਰੇ ਨੇੜੇ ਹੈ!” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਚਰਵਾਹੇ ਨੂੰ ਮਾਰੋ, ਅਤੇ ਭੇਡਾਂ ਖਿੱਲਰ ਜਾਣਗੀਆਂ, ਅਤੇ ਮੈਂ ਆਪਣਾ ਹੱਥ ਨਿਆਣਿਆਂ ਦੇ ਵਿਰੁੱਧ ਕਰਾਂਗਾ।

8ਸਾਰੀ ਧਰਤੀ ਵਿੱਚ,” ਯਾਹਵੇਹ ਦਾ ਐਲਾਨ ਕਰਦਾ ਹੈ, “ਦੋ ਤਿਹਾਈ ਮਾਰਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ; ਫਿਰ ਵੀ ਇਸ ਵਿੱਚ ਇੱਕ ਤਿਹਾਈ ਰਹਿ ਜਾਵੇਗਾ।

9ਇਹ ਤੀਜਾ ਮੈਂ ਅੱਗ ਵਿੱਚ ਪਾਵਾਂਗਾ; ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾ ਅਤੇ ਉਨ੍ਹਾਂ ਨੂੰ ਸੋਨੇ ਵਾਂਗ ਪਰਖਾਂਗਾ। ਉਹ ਮੇਰਾ ਨਾਮ ਲੈਣਗੇ ਅਤੇ ਮੈਂ ਉਨ੍ਹਾਂ ਨੂੰ ਉੱਤਰ ਦਿਆਂਗਾ। ਮੈਂ ਆਖਾਂਗਾ, ‘ਉਹ ਮੇਰੇ ਲੋਕ ਹਨ,’ ਅਤੇ ਉਹ ਆਖਣਗੇ, ‘ਯਾਹਵੇਹ ਸਾਡਾ ਪਰਮੇਸ਼ਵਰ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.