ਜ਼ਕਰਯਾਹ 13

ਜੇ ਕੋਈ ਪੁੱਛੇ, ‘ਤੇਰੇ ਸਰੀਰ ਤੇ ਇਹ ਜ਼ਖਮ ਕੀ ਹਨ?’ ਤਾਂ ਉਹ ਜਵਾਬ ਦੇਣਗੇ, ‘ਜ਼ਖਮ ਮੈਨੂੰ ਮੇਰੇ ਦੋਸਤਾਂ ਦੇ ਘਰ ਦਿੱਤੇ ਗਏ ਸਨ।’

Zechariah 13:6 (UKJV) And one shall say unto him, What are these wounds in yours hands? Then he shall answer, Those with which I was wounded in the house of my friends.

4“ਉਸ ਦਿਨ ਹਰ ਨਬੀ ਆਪਣੇ ਭਵਿੱਖਬਾਣੀ ਦੇ ਦਰਸ਼ਨ ਤੋਂ ਸ਼ਰਮਿੰਦਾ ਹੋਵੇਗਾ। ਉਹ ਧੋਖਾ ਦੇਣ ਲਈ ਨਬੀ ਦੇ ਵਾਲਾਂ ਦੇ ਕੱਪੜੇ ਨਹੀਂ ਪਾਉਣਗੇ।

5ਹਰ ਕੋਈ ਆਖੇਗਾ, ‘ਮੈਂ ਨਬੀ ਨਹੀਂ ਹਾਂ। ਮੈਂ ਇੱਕ ਕਿਸਾਨ ਹਾਂ; ਮੇਰੀ ਜਵਾਨੀ ਤੋਂ ਹੀ ਜ਼ਮੀਨ ਮੇਰੀ ਰੋਜ਼ੀ-ਰੋਟੀ ਰਹੀ ਹੈ।’

6ਜੇ ਕੋਈ ਪੁੱਛੇ, ‘ਤੇਰੇ ਸਰੀਰ ਤੇ ਇਹ ਜ਼ਖਮ ਕੀ ਹਨ?’ ਤਾਂ ਉਹ ਜਵਾਬ ਦੇਣਗੇ, ‘ਜ਼ਖਮ ਮੈਨੂੰ ਮੇਰੇ ਦੋਸਤਾਂ ਦੇ ਘਰ ਦਿੱਤੇ ਗਏ ਸਨ।’

7“ਹੇ ਤਲਵਾਰ, ਮੇਰੇ ਆਜੜੀ ਦੇ ਵਿਰੁੱਧ ਜਾਗ, ਉਸ ਆਦਮੀ ਦੇ ਵਿਰੁੱਧ ਜੋ ਮੇਰੇ ਨੇੜੇ ਹੈ!” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਚਰਵਾਹੇ ਨੂੰ ਮਾਰੋ, ਅਤੇ ਭੇਡਾਂ ਖਿੱਲਰ ਜਾਣਗੀਆਂ, ਅਤੇ ਮੈਂ ਆਪਣਾ ਹੱਥ ਨਿਆਣਿਆਂ ਦੇ ਵਿਰੁੱਧ ਕਰਾਂਗਾ।

8ਸਾਰੀ ਧਰਤੀ ਵਿੱਚ,” ਯਾਹਵੇਹ ਦਾ ਐਲਾਨ ਕਰਦਾ ਹੈ, “ਦੋ ਤਿਹਾਈ ਮਾਰਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ; ਫਿਰ ਵੀ ਇਸ ਵਿੱਚ ਇੱਕ ਤਿਹਾਈ ਰਹਿ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.