ਜ਼ਕਰਯਾਹ 13

“ਹੇ ਤਲਵਾਰ, ਮੇਰੇ ਆਜੜੀ ਦੇ ਵਿਰੁੱਧ ਜਾਗ, ਉਸ ਆਦਮੀ ਦੇ ਵਿਰੁੱਧ ਜੋ ਮੇਰੇ ਨੇੜੇ ਹੈ!” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਚਰਵਾਹੇ ਨੂੰ ਮਾਰੋ, ਅਤੇ ਭੇਡਾਂ ਖਿੱਲਰ ਜਾਣਗੀਆਂ, ਅਤੇ ਮੈਂ ਆਪਣਾ ਹੱਥ ਨਿਆਣਿਆਂ ਦੇ ਵਿਰੁੱਧ ਕਰਾਂਗਾ।

Zechariah 13:7 (UKJV) Awake, O sword, against my shepherd, and against the man that is my fellow, says the LORD of hosts: strike the shepherd, and the sheep shall be scattered: and I will turn mine hand upon the little ones.

5ਹਰ ਕੋਈ ਆਖੇਗਾ, ‘ਮੈਂ ਨਬੀ ਨਹੀਂ ਹਾਂ। ਮੈਂ ਇੱਕ ਕਿਸਾਨ ਹਾਂ; ਮੇਰੀ ਜਵਾਨੀ ਤੋਂ ਹੀ ਜ਼ਮੀਨ ਮੇਰੀ ਰੋਜ਼ੀ-ਰੋਟੀ ਰਹੀ ਹੈ।’

6ਜੇ ਕੋਈ ਪੁੱਛੇ, ‘ਤੇਰੇ ਸਰੀਰ ਤੇ ਇਹ ਜ਼ਖਮ ਕੀ ਹਨ?’ ਤਾਂ ਉਹ ਜਵਾਬ ਦੇਣਗੇ, ‘ਜ਼ਖਮ ਮੈਨੂੰ ਮੇਰੇ ਦੋਸਤਾਂ ਦੇ ਘਰ ਦਿੱਤੇ ਗਏ ਸਨ।’

7“ਹੇ ਤਲਵਾਰ, ਮੇਰੇ ਆਜੜੀ ਦੇ ਵਿਰੁੱਧ ਜਾਗ, ਉਸ ਆਦਮੀ ਦੇ ਵਿਰੁੱਧ ਜੋ ਮੇਰੇ ਨੇੜੇ ਹੈ!” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਚਰਵਾਹੇ ਨੂੰ ਮਾਰੋ, ਅਤੇ ਭੇਡਾਂ ਖਿੱਲਰ ਜਾਣਗੀਆਂ, ਅਤੇ ਮੈਂ ਆਪਣਾ ਹੱਥ ਨਿਆਣਿਆਂ ਦੇ ਵਿਰੁੱਧ ਕਰਾਂਗਾ।

8ਸਾਰੀ ਧਰਤੀ ਵਿੱਚ,” ਯਾਹਵੇਹ ਦਾ ਐਲਾਨ ਕਰਦਾ ਹੈ, “ਦੋ ਤਿਹਾਈ ਮਾਰਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ; ਫਿਰ ਵੀ ਇਸ ਵਿੱਚ ਇੱਕ ਤਿਹਾਈ ਰਹਿ ਜਾਵੇਗਾ।

9ਇਹ ਤੀਜਾ ਮੈਂ ਅੱਗ ਵਿੱਚ ਪਾਵਾਂਗਾ; ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾ ਅਤੇ ਉਨ੍ਹਾਂ ਨੂੰ ਸੋਨੇ ਵਾਂਗ ਪਰਖਾਂਗਾ। ਉਹ ਮੇਰਾ ਨਾਮ ਲੈਣਗੇ ਅਤੇ ਮੈਂ ਉਨ੍ਹਾਂ ਨੂੰ ਉੱਤਰ ਦਿਆਂਗਾ। ਮੈਂ ਆਖਾਂਗਾ, ‘ਉਹ ਮੇਰੇ ਲੋਕ ਹਨ,’ ਅਤੇ ਉਹ ਆਖਣਗੇ, ‘ਯਾਹਵੇਹ ਸਾਡਾ ਪਰਮੇਸ਼ਵਰ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.