14ਯਹੂਦਾਹ ਵੀ ਯੇਰੂਸ਼ਲੇਮ ਵਿੱਚ ਲੜੇਗਾ। ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ: ਜਿਸ ਵਿੱਚ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਕੱਪੜੇ ਹੋਣਗੇ।
15ਇਸੇ ਤਰ੍ਹਾਂ ਦੀ ਮਹਾਂਮਾਰੀ ਘੋੜਿਆਂ ਅਤੇ ਖੱਚਰਾਂ, ਊਠਾਂ ਅਤੇ ਗਧਿਆਂ ਅਤੇ ਉਨ੍ਹਾਂ ਡੇਰਿਆਂ ਦੇ ਸਾਰੇ ਜਾਨਵਰਾਂ ਨੂੰ ਮਾਰ ਦੇਵੇਗੀ।
16ਤਦ ਉਨ੍ਹਾਂ ਸਾਰੀਆਂ ਕੌਮਾਂ ਵਿੱਚੋਂ ਬਚੇ ਹੋਏ ਲੋਕ ਜਿਨ੍ਹਾਂ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਹੈ, ਹਰ ਸਾਲ ਰਾਜਾ, ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਉੱਪਰ ਆਉਣਗੇ।
17ਜੇ ਧਰਤੀ ਦੇ ਲੋਕਾਂ ਵਿੱਚੋਂ ਕੋਈ ਵੀ ਰਾਜਾ, ਸਰਬਸ਼ਕਤੀਮਾਨ ਯਾਹਵੇਹ, ਦੀ ਉਪਾਸਨਾ ਕਰਨ ਲਈ ਯੇਰੂਸ਼ਲੇਮ ਨਹੀਂ ਜਾਂਦਾ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ।
18ਜੇਕਰ ਮਿਸਰੀ ਲੋਕ ਆਰਧਨਾ ਕਰਨ ਅਤੇ ਤਿਉਹਾਰਾਂ ਵਿੱਚ ਹਿੱਸਾ ਲੈਣ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। ਯਾਹਵੇਹ ਉਹਨਾਂ ਕੌਮਾਂ ਉੱਤੇ ਬਿਪਤਾ ਲਿਆਵੇਗਾ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।