ਜ਼ਕਰਯਾਹ 14

ਜੇ ਧਰਤੀ ਦੇ ਲੋਕਾਂ ਵਿੱਚੋਂ ਕੋਈ ਵੀ ਰਾਜਾ, ਸਰਬਸ਼ਕਤੀਮਾਨ ਯਾਹਵੇਹ, ਦੀ ਉਪਾਸਨਾ ਕਰਨ ਲਈ ਯੇਰੂਸ਼ਲੇਮ ਨਹੀਂ ਜਾਂਦਾ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ।

Zechariah 14:17 (UKJV) And it shall be, that whoso will not come up of all the families of the earth unto Jerusalem to worship the King, the LORD of hosts, even upon them shall be no rain.

15ਇਸੇ ਤਰ੍ਹਾਂ ਦੀ ਮਹਾਂਮਾਰੀ ਘੋੜਿਆਂ ਅਤੇ ਖੱਚਰਾਂ, ਊਠਾਂ ਅਤੇ ਗਧਿਆਂ ਅਤੇ ਉਨ੍ਹਾਂ ਡੇਰਿਆਂ ਦੇ ਸਾਰੇ ਜਾਨਵਰਾਂ ਨੂੰ ਮਾਰ ਦੇਵੇਗੀ।

16ਤਦ ਉਨ੍ਹਾਂ ਸਾਰੀਆਂ ਕੌਮਾਂ ਵਿੱਚੋਂ ਬਚੇ ਹੋਏ ਲੋਕ ਜਿਨ੍ਹਾਂ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਹੈ, ਹਰ ਸਾਲ ਰਾਜਾ, ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਉੱਪਰ ਆਉਣਗੇ।

17ਜੇ ਧਰਤੀ ਦੇ ਲੋਕਾਂ ਵਿੱਚੋਂ ਕੋਈ ਵੀ ਰਾਜਾ, ਸਰਬਸ਼ਕਤੀਮਾਨ ਯਾਹਵੇਹ, ਦੀ ਉਪਾਸਨਾ ਕਰਨ ਲਈ ਯੇਰੂਸ਼ਲੇਮ ਨਹੀਂ ਜਾਂਦਾ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ।

18ਜੇਕਰ ਮਿਸਰੀ ਲੋਕ ਆਰਧਨਾ ਕਰਨ ਅਤੇ ਤਿਉਹਾਰਾਂ ਵਿੱਚ ਹਿੱਸਾ ਲੈਣ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। ਯਾਹਵੇਹ ਉਹਨਾਂ ਕੌਮਾਂ ਉੱਤੇ ਬਿਪਤਾ ਲਿਆਵੇਗਾ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।

19ਇਹ ਮਿਸਰ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੀ ਸਜ਼ਾ ਹੋਵੇਗੀ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.