7ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਟੋਕਰੇ ਦੇ ਵਿੱਚ ਬੈਠੀ ਹੋਈ ਸੀ!
8ਉਸ ਕਿਹਾ ਕਿ ਇਹ ਬੁਰਿਆਈ ਹੈ। ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ।
9ਫਿਰ ਮੈਂ ਉੱਪਰ ਤੱਕਿਆ ਅਤੇ ਮੇਰੇ ਸਾਹਮਣੇ ਦੋ ਔਰਤਾਂ ਸਨ, ਉਹਨਾਂ ਦੇ ਖੰਭਾਂ ਵਿੱਚ ਹਵਾ ਸੀ! ਉਹਨਾਂ ਦੇ ਖੰਭ ਸਾਰਸ ਦੇ ਵਾਂਗ ਸਨ, ਅਤੇ ਉਹਨਾਂ ਨੇ ਅਕਾਸ਼ ਅਤੇ ਧਰਤੀ ਦੇ ਵਿਚਕਾਰ ਟੋਕਰੀ ਨੂੰ ਉੱਚਾ ਕੀਤਾ।
10ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਉਹ ਟੋਕਰੀ ਕਿੱਥੇ ਲੈ ਜਾ ਰਹੇ ਹਨ?”
11ਉਸ ਮੈਨੂੰ ਉੱਤਰ ਦਿੱਤਾ, “ਬਾਬੇਲ ਦੇ ਦੇਸ਼ ਨੂੰ, ਜਿੱਥੇ ਉਹ ਇਸਦੇ ਲਈ ਇੱਕ ਘਰ ਬਣਾਏਗਾ। ਜਦੋਂ ਘਰ ਬਣ ਜਾਵੇਗਾ, ਟੋਕਰੀ ਉਸ ਦੀ ਥਾਂ ਉੱਤੇ ਰੱਖੀ ਜਾਵੇਗੀ।”