2ਪਹਿਲੇ ਰੱਥ ਦੇ ਲਾਲ ਘੋੜੇ ਸਨ, ਦੂਜੇ ਰੱਥ ਦੇ ਕਾਲੇ,
3ਤੀਸਰੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਦੇ ਘੋੜੇ ਡੱਬੇ ਅਤੇ ਉਹ ਸਾਰੇ ਤਾਕਤਵਰ ਸਨ।
4ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਮੇਰੇ ਮਹਾਰਾਜ, ਇਹ ਕੀ ਹਨ?”
5ਦੂਤ ਨੇ ਮੈਨੂੰ ਉੱਤਰ ਦਿੱਤਾ, “ਇਹ ਸਵਰਗ ਦੀਆਂ ਚਾਰ ਆਤਮਾਵਾਂ ਹਨ, ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ।
6ਜਿਸ ਕੋਲ ਕਾਲੇ ਘੋੜੇ ਹਨ, ਉਹ ਉੱਤਰ ਦੇਸ਼ ਵੱਲ ਜਾ ਰਹੇ ਹਨ, ਇੱਕ ਚਿੱਟੇ ਘੋੜਿਆਂ ਵਾਲਾ ਪੱਛਮ ਵੱਲ ਅਤੇ ਜਿਸ ਕੋਲ ਡੱਬੇ ਘੋੜੇ ਹਨ ਉਹ ਦੱਖਣ ਵੱਲ ਜਾ ਰਹੇ ਹਨ।”