ਜ਼ਕਰਯਾਹ 6

ਤੀਸਰੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਦੇ ਘੋੜੇ ਡੱਬੇ ਅਤੇ ਉਹ ਸਾਰੇ ਤਾਕਤਵਰ ਸਨ।

Zechariah 6:3 (UKJV) And in the third chariot white horses; and in the fourth chariot greyed and bay horses.

1ਮੈਂ ਮੁੜ ਕੇ ਵੇਖਿਆ, ਦੋ ਪਹਾੜਾਂ ਦੇ ਵਿੱਚੋਂ ਚਾਰ ਰੱਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਉਹ ਪਹਾੜ ਪਿੱਤਲ ਦੇ ਪਹਾੜ ਸਨ।

2ਪਹਿਲੇ ਰੱਥ ਦੇ ਲਾਲ ਘੋੜੇ ਸਨ, ਦੂਜੇ ਰੱਥ ਦੇ ਕਾਲੇ,

3ਤੀਸਰੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਦੇ ਘੋੜੇ ਡੱਬੇ ਅਤੇ ਉਹ ਸਾਰੇ ਤਾਕਤਵਰ ਸਨ।

4ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਮੇਰੇ ਮਹਾਰਾਜ, ਇਹ ਕੀ ਹਨ?”

5ਦੂਤ ਨੇ ਮੈਨੂੰ ਉੱਤਰ ਦਿੱਤਾ, “ਇਹ ਸਵਰਗ ਦੀਆਂ ਚਾਰ ਆਤਮਾਵਾਂ ਹਨ, ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.