ਜ਼ਕਰਯਾਹ 6

ਦੂਤ ਨੇ ਮੈਨੂੰ ਉੱਤਰ ਦਿੱਤਾ, “ਇਹ ਸਵਰਗ ਦੀਆਂ ਚਾਰ ਆਤਮਾਵਾਂ ਹਨ, ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ।

Zechariah 6:5 (UKJV) And the angel answered and said unto me, These are the four spirits of the heavens, which go forth from standing before the LORD of all the earth.

3ਤੀਸਰੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਦੇ ਘੋੜੇ ਡੱਬੇ ਅਤੇ ਉਹ ਸਾਰੇ ਤਾਕਤਵਰ ਸਨ।

4ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਮੇਰੇ ਮਹਾਰਾਜ, ਇਹ ਕੀ ਹਨ?”

5ਦੂਤ ਨੇ ਮੈਨੂੰ ਉੱਤਰ ਦਿੱਤਾ, “ਇਹ ਸਵਰਗ ਦੀਆਂ ਚਾਰ ਆਤਮਾਵਾਂ ਹਨ, ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ।

6ਜਿਸ ਕੋਲ ਕਾਲੇ ਘੋੜੇ ਹਨ, ਉਹ ਉੱਤਰ ਦੇਸ਼ ਵੱਲ ਜਾ ਰਹੇ ਹਨ, ਇੱਕ ਚਿੱਟੇ ਘੋੜਿਆਂ ਵਾਲਾ ਪੱਛਮ ਵੱਲ ਅਤੇ ਜਿਸ ਕੋਲ ਡੱਬੇ ਘੋੜੇ ਹਨ ਉਹ ਦੱਖਣ ਵੱਲ ਜਾ ਰਹੇ ਹਨ।”

7ਜਦੋਂ ਸ਼ਕਤੀਸ਼ਾਲੀ ਘੋੜੇ ਬਾਹਰ ਚਲੇ ਗਏ, ਤਾਂ ਉਹ ਸਾਰੀ ਧਰਤੀ ਉੱਤੇ ਜਾਣ ਲਈ ਤਣਾਅ ਵਿੱਚ ਸਨ। ਅਤੇ ਉਸਨੇ ਕਿਹਾ, “ਸਾਰੀ ਧਰਤੀ ਉੱਤੇ ਜਾਓ!” ਇਸ ਲਈ ਉਹ ਸਾਰੀ ਧਰਤੀ ਉੱਤੇ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.