ਜ਼ਕਰਯਾਹ 8

ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਵਾਪਸ ਆਵਾਂਗਾ ਅਤੇ ਯੇਰੂਸ਼ਲੇਮ ਵਿੱਚ ਰਹਾਂਗਾ। ਤਦ ਯੇਰੂਸ਼ਲੇਮ ਨੂੰ ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ, ਅਤੇ ਸਰਵ ਸ਼ਕਤੀਮਾਨ ਦੇ ਪਰਬਤ ਨੂੰ ਪਵਿੱਤਰ ਪਰਬਤ ਕਿਹਾ ਜਾਵੇਗਾ।”

Zechariah 8:3 (UKJV) Thus says the LORD; I am returned unto Zion, and will dwell in the midst of Jerusalem: and Jerusalem shall be called a city of truth; and the mountain of the LORD of hosts the holy mountain.

1ਸਰਬਸ਼ਕਤੀਮਾਨ ਯਾਹਵੇਹ ਦਾ ਸ਼ਬਦ ਮੇਰੇ ਕੋਲ ਆਇਆ।

2ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਲਈ ਬਹੁਤ ਈਰਖਾਲੂ ਹਾਂ; ਮੈਂ ਉਸ ਲਈ ਈਰਖਾ ਨਾਲ ਸੜ ਰਿਹਾ ਹਾਂ।”

3ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਵਾਪਸ ਆਵਾਂਗਾ ਅਤੇ ਯੇਰੂਸ਼ਲੇਮ ਵਿੱਚ ਰਹਾਂਗਾ। ਤਦ ਯੇਰੂਸ਼ਲੇਮ ਨੂੰ ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ, ਅਤੇ ਸਰਵ ਸ਼ਕਤੀਮਾਨ ਦੇ ਪਰਬਤ ਨੂੰ ਪਵਿੱਤਰ ਪਰਬਤ ਕਿਹਾ ਜਾਵੇਗਾ।”

4ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਇੱਕ ਵਾਰ ਫਿਰ ਬੁੱਢੇ ਆਦਮੀ ਅਤੇ ਔਰਤਾਂ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਬੈਠੇ ਹੋਣਗੇ ਅਤੇ ਉਨ੍ਹਾਂ ਦੀ ਉਮਰ ਦੇ ਕਾਰਨ, ਉਨ੍ਹਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸੋਟੀ ਹੋਵੇਗੀ।

5ਸ਼ਹਿਰ ਦੀਆਂ ਸੜਕਾਂ ਮੁੰਡਿਆਂ ਅਤੇ ਕੁੜੀਆਂ ਨਾਲ ਭਰੀਆਂ ਹੋਣਗੀਆਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.