2ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਲਈ ਬਹੁਤ ਈਰਖਾਲੂ ਹਾਂ; ਮੈਂ ਉਸ ਲਈ ਈਰਖਾ ਨਾਲ ਸੜ ਰਿਹਾ ਹਾਂ।”
3ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਵਾਪਸ ਆਵਾਂਗਾ ਅਤੇ ਯੇਰੂਸ਼ਲੇਮ ਵਿੱਚ ਰਹਾਂਗਾ। ਤਦ ਯੇਰੂਸ਼ਲੇਮ ਨੂੰ ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ, ਅਤੇ ਸਰਵ ਸ਼ਕਤੀਮਾਨ ਦੇ ਪਰਬਤ ਨੂੰ ਪਵਿੱਤਰ ਪਰਬਤ ਕਿਹਾ ਜਾਵੇਗਾ।”
4ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਇੱਕ ਵਾਰ ਫਿਰ ਬੁੱਢੇ ਆਦਮੀ ਅਤੇ ਔਰਤਾਂ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਬੈਠੇ ਹੋਣਗੇ ਅਤੇ ਉਨ੍ਹਾਂ ਦੀ ਉਮਰ ਦੇ ਕਾਰਨ, ਉਨ੍ਹਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸੋਟੀ ਹੋਵੇਗੀ।
5ਸ਼ਹਿਰ ਦੀਆਂ ਸੜਕਾਂ ਮੁੰਡਿਆਂ ਅਤੇ ਕੁੜੀਆਂ ਨਾਲ ਭਰੀਆਂ ਹੋਣਗੀਆਂ।”
6ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਕਿ ਭਾਵੇਂ ਇਹ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਹ ਅਸੰਭਵ ਜਾਪਦਾ ਹੈ ਪਰ ਕੀ ਇਹ ਮੇਰੇ ਲਈ ਅਸੰਭਵ ਹੈ?” ਸੈਨਾਂ ਦਾ ਯਾਹਵੇਹ ਦਾ ਵਾਕ ਹੈ।