ਜ਼ਕਰਯਾਹ 8

ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਕਿ ਭਾਵੇਂ ਇਹ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਹ ਅਸੰਭਵ ਜਾਪਦਾ ਹੈ ਪਰ ਕੀ ਇਹ ਮੇਰੇ ਲਈ ਅਸੰਭਵ ਹੈ?” ਸੈਨਾਂ ਦਾ ਯਾਹਵੇਹ ਦਾ ਵਾਕ ਹੈ।

Zechariah 8:6 (UKJV) Thus says the LORD of hosts; If it be marvellous in the eyes of the remnant of this people in these days, should it also be marvellous in mine eyes? says the LORD of hosts.

4ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਇੱਕ ਵਾਰ ਫਿਰ ਬੁੱਢੇ ਆਦਮੀ ਅਤੇ ਔਰਤਾਂ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਬੈਠੇ ਹੋਣਗੇ ਅਤੇ ਉਨ੍ਹਾਂ ਦੀ ਉਮਰ ਦੇ ਕਾਰਨ, ਉਨ੍ਹਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸੋਟੀ ਹੋਵੇਗੀ।

5ਸ਼ਹਿਰ ਦੀਆਂ ਸੜਕਾਂ ਮੁੰਡਿਆਂ ਅਤੇ ਕੁੜੀਆਂ ਨਾਲ ਭਰੀਆਂ ਹੋਣਗੀਆਂ।”

6ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਕਿ ਭਾਵੇਂ ਇਹ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਹ ਅਸੰਭਵ ਜਾਪਦਾ ਹੈ ਪਰ ਕੀ ਇਹ ਮੇਰੇ ਲਈ ਅਸੰਭਵ ਹੈ?” ਸੈਨਾਂ ਦਾ ਯਾਹਵੇਹ ਦਾ ਵਾਕ ਹੈ।

7ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਮੈਂ ਆਪਣੇ ਲੋਕਾਂ ਨੂੰ ਪੂਰਬ ਅਤੇ ਪੱਛਮ ਦੇ ਦੇਸ਼ਾਂ ਤੋਂ ਬਚਾਵਾਂਗਾ।

8ਮੈਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਰਹਿਣ ਲਈ ਵਾਪਸ ਲਿਆਵਾਂਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਵਜੋਂ ਵਫ਼ਾਦਾਰ ਅਤੇ ਧਰਮੀ ਹੋਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.