5ਸ਼ਹਿਰ ਦੀਆਂ ਸੜਕਾਂ ਮੁੰਡਿਆਂ ਅਤੇ ਕੁੜੀਆਂ ਨਾਲ ਭਰੀਆਂ ਹੋਣਗੀਆਂ।”
6ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਕਿ ਭਾਵੇਂ ਇਹ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਹ ਅਸੰਭਵ ਜਾਪਦਾ ਹੈ ਪਰ ਕੀ ਇਹ ਮੇਰੇ ਲਈ ਅਸੰਭਵ ਹੈ?” ਸੈਨਾਂ ਦਾ ਯਾਹਵੇਹ ਦਾ ਵਾਕ ਹੈ।
7ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਮੈਂ ਆਪਣੇ ਲੋਕਾਂ ਨੂੰ ਪੂਰਬ ਅਤੇ ਪੱਛਮ ਦੇ ਦੇਸ਼ਾਂ ਤੋਂ ਬਚਾਵਾਂਗਾ।
8ਮੈਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਰਹਿਣ ਲਈ ਵਾਪਸ ਲਿਆਵਾਂਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਵਜੋਂ ਵਫ਼ਾਦਾਰ ਅਤੇ ਧਰਮੀ ਹੋਵਾਂਗਾ।”
9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਹੁਣ ਇਨ੍ਹਾਂ ਸ਼ਬਦਾਂ ਨੂੰ ਸੁਣੋ ਕਿ ਤੁਹਾਡੇ ਹੱਥ ਤਕੜੇ ਹੋਣ ਤਾਂ ਜੋ ਤੁਹਾਡੇ ਹੱਥ ਮਜ਼ਬੂਤ ਹੋਣ, ਇਹ ਵਚਨ ਉਨ੍ਹਾਂ ਨਬੀਆਂ ਦੁਆਰਾ ਕਹੇ ਗਏ ਸਨ ਜੋ ਸਰਬਸ਼ਕਤੀਮਾਨ ਯਾਹਵੇਹ ਦੇ ਭਵਨ ਦੀ ਨੀਂਹ ਰੱਖਣ ਸਮੇਂ ਮੌਜੂਦ ਸਨ।