13ਮੈਂ ਯਹੂਦਾਹ ਨੂੰ ਮੋੜਾਂਗਾ ਜਿਵੇਂ ਮੈਂ ਆਪਣਾ ਕਮਾਨ ਮੋੜਾਂਗਾ ਅਤੇ ਇਫ਼ਰਾਈਮ ਨਾਲ ਭਰਾਂਗਾ। ਮੈਂ ਤੇਰੇ ਪੁੱਤਰਾਂ, ਸੀਯੋਨ, ਤੇਰੇ ਪੁੱਤਰਾਂ, ਯੂਨਾਨ ਦੇ ਵਿਰੁੱਧ, ਅਤੇ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।
14ਤਦ ਯਾਹਵੇਹ ਉਹਨਾਂ ਉੱਤੇ ਪ੍ਰਗਟ ਹੋਵੇਗਾ; ਉਸਦਾ ਤੀਰ ਬਿਜਲੀ ਵਾਂਗ ਚਮਕੇਗਾ। ਸਰਬਸ਼ਕਤੀਮਾਨ ਯਾਹਵੇਹ ਤੁਰ੍ਹੀ ਵਜਾਏਗਾ; ਉਹ ਦੱਖਣ ਦੇ ਤੂਫ਼ਾਨਾਂ ਵਿੱਚ ਕੂਚ ਕਰੇਗਾ,
15ਅਤੇ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ। ਉਹ ਨਾਸ ਕਰਨਗੇ ਅਤੇ ਗੁਲੇਲਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਹ ਪੀਣਗੇ ਅਤੇ ਮੈਅ ਵਾਂਗ ਗਰਜਣਗੇ। ਉਹ ਕਟੋਰੇ ਵਾਂਗ ਭਰੇ ਹੋਏ ਹੋਣਗੇ ਜਗਵੇਦੀ ਦੇ ਕੋਨਿਆਂ ਉੱਤੇ ਛਿੜਕਣ ਲਈ ਵਰਤਿਆ ਜਾਂਦਾ ਹੈ।
16ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਸ ਦਿਨ ਆਪਣੇ ਲੋਕਾਂ ਨੂੰ ਬਚਾਵੇਗਾ ਜਿਵੇਂ ਇੱਕ ਅਯਾਲੀ ਆਪਣੇ ਇੱਜੜ ਨੂੰ ਬਚਾਉਂਦਾ ਹੈ। ਉਹ ਉਸ ਦੀ ਧਰਤੀ ਵਿੱਚ ਚਮਕਣਗੇ ਤਾਜ ਵਿੱਚ ਗਹਿਣਿਆਂ ਵਾਂਗ।
17ਉਹ ਕਿੰਨੇ ਆਕਰਸ਼ਕ ਅਤੇ ਸੁੰਦਰ ਹੋਣਗੇ! ਅਨਾਜ ਜਵਾਨਾਂ ਨੂੰ ਖੁਸ਼ਹਾਲ ਬਣਾਵੇਗਾ, ਅਤੇ ਨਵੀਂ ਸ਼ਰਾਬ ਮੁਟਿਆਰਾਂ ਨੂੰ।