11ਤੁਹਾਡੇ ਲਈ, ਤੁਹਾਡੇ ਨਾਲ ਮੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੁਹਾਡੇ ਕੈਦੀਆਂ ਨੂੰ ਪਾਣੀ ਰਹਿਤ ਟੋਏ ਵਿੱਚੋਂ ਛੁਡਾਵਾਂਗਾ।
12ਆਪਣੇ ਕਿਲ੍ਹੇ ਵੱਲ ਮੁੜੋ, ਤੁਸੀਂ ਉਮੀਦ ਦੇ ਕੈਦੀ ਹੋ; ਹੁਣ ਵੀ ਮੈਂ ਘੋਸ਼ਣਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲੋਂ ਦੁੱਗਣਾ ਵਾਪਸ ਕਰਾਂਗਾ।
13ਮੈਂ ਯਹੂਦਾਹ ਨੂੰ ਮੋੜਾਂਗਾ ਜਿਵੇਂ ਮੈਂ ਆਪਣਾ ਕਮਾਨ ਮੋੜਾਂਗਾ ਅਤੇ ਇਫ਼ਰਾਈਮ ਨਾਲ ਭਰਾਂਗਾ। ਮੈਂ ਤੇਰੇ ਪੁੱਤਰਾਂ, ਸੀਯੋਨ, ਤੇਰੇ ਪੁੱਤਰਾਂ, ਯੂਨਾਨ ਦੇ ਵਿਰੁੱਧ, ਅਤੇ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।
14ਤਦ ਯਾਹਵੇਹ ਉਹਨਾਂ ਉੱਤੇ ਪ੍ਰਗਟ ਹੋਵੇਗਾ; ਉਸਦਾ ਤੀਰ ਬਿਜਲੀ ਵਾਂਗ ਚਮਕੇਗਾ। ਸਰਬਸ਼ਕਤੀਮਾਨ ਯਾਹਵੇਹ ਤੁਰ੍ਹੀ ਵਜਾਏਗਾ; ਉਹ ਦੱਖਣ ਦੇ ਤੂਫ਼ਾਨਾਂ ਵਿੱਚ ਕੂਚ ਕਰੇਗਾ,
15ਅਤੇ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ। ਉਹ ਨਾਸ ਕਰਨਗੇ ਅਤੇ ਗੁਲੇਲਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਹ ਪੀਣਗੇ ਅਤੇ ਮੈਅ ਵਾਂਗ ਗਰਜਣਗੇ। ਉਹ ਕਟੋਰੇ ਵਾਂਗ ਭਰੇ ਹੋਏ ਹੋਣਗੇ ਜਗਵੇਦੀ ਦੇ ਕੋਨਿਆਂ ਉੱਤੇ ਛਿੜਕਣ ਲਈ ਵਰਤਿਆ ਜਾਂਦਾ ਹੈ।