1ਇੱਕ ਭਵਿੱਖਬਾਣੀ: ਯਾਹਵੇਹ ਦਾ ਵਚਨ ਹੈਦਰਕ ਦੀ ਧਰਤੀ ਦੇ ਅਤੇ ਦੰਮਿਸ਼ਕ ਵਿੱਚ ਅਰਾਮ ਸ਼ਹਿਰ ਦੇ ਵਿਰੁੱਧ ਹੈ, ਕਿਉਂਕਿ ਸਾਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਗੋਤਾਂ ਦੀਆਂ ਨਜ਼ਰਾਂ ਯਾਹਵੇਹ ਉੱਤੇ ਹਨ।
2ਅਤੇ ਹਮਾਥ ਉੱਤੇ ਵੀ, ਜਿਸ ਦੀ ਹੱਦ ਉਸ ਨਾਲ ਲੱਗਦੀ ਹੈ, ਅਤੇ ਸੂਰ ਅਤੇ ਸੀਦੋਨ ਉੱਤੇ, ਭਾਵੇਂ ਉਹ ਬਹੁਤ ਹੁਨਰਮੰਦ ਹਨ।
3ਸੂਰ ਨੇ ਆਪਣੇ ਆਪ ਨੂੰ ਇੱਕ ਗੜ੍ਹ ਬਣਾਇਆ ਹੈ; ਉਸ ਨੇ ਚਾਂਦੀ ਨੂੰ ਮਿੱਟੀ ਵਾਂਗ, ਅਤੇ ਸੋਨਾ ਨੂੰ ਗਲੀਆਂ ਦੀ ਮਿੱਟੀ ਵਾਂਗ ਢੇਰ ਕਰ ਦਿੱਤਾ ਹੈ।
4ਪਰ ਯਾਹਵੇਹ ਉਸ ਦੀ ਸੰਪਤੀ ਨੂੰ ਲੈ ਜਾਵੇਗਾ ਅਤੇ ਸਮੁੰਦਰ ਉੱਤੇ ਉਸ ਦੀ ਸ਼ਕਤੀ ਨੂੰ ਤਬਾਹ ਕਰ ਦੇਵੇਗਾ, ਅਤੇ ਉਹ ਅੱਗ ਦੁਆਰਾ ਭਸਮ ਹੋ ਜਾਵੇਗੀ।
5ਅਸ਼ਕਲੋਨ ਇਸਨੂੰ ਦੇਖੇਗਾ ਅਤੇ ਡਰੇਗਾ; ਗਾਜ਼ਾ ਕਸ਼ਟ ਵਿੱਚ ਡੁੱਬੇਗਾ, ਅਤੇ ਏਕਰੋਨ ਵੀ, ਕਿਉਂ ਜੋ ਉਸ ਦੀ ਆਸ ਸੁੱਕ ਜਾਵੇਗੀ। ਗਾਜ਼ਾ ਆਪਣਾ ਰਾਜਾ ਗੁਆ ਲਵੇਗਾ ਅਤੇ ਅਸ਼ਕਲੋਨ ਉਜਾੜ ਹੋ ਜਾਵੇਗਾ।