ਜ਼ਕਰਯਾਹ 9

ਅਤੇ ਹਮਾਥ ਉੱਤੇ ਵੀ, ਜਿਸ ਦੀ ਹੱਦ ਉਸ ਨਾਲ ਲੱਗਦੀ ਹੈ, ਅਤੇ ਸੂਰ ਅਤੇ ਸੀਦੋਨ ਉੱਤੇ, ਭਾਵੇਂ ਉਹ ਬਹੁਤ ਹੁਨਰਮੰਦ ਹਨ।

Zechariah 9:2 (UKJV) And Hamath also shall border thereby; Tyrus, and Zidon, though it be very wise.

1ਇੱਕ ਭਵਿੱਖਬਾਣੀ: ਯਾਹਵੇਹ ਦਾ ਵਚਨ ਹੈਦਰਕ ਦੀ ਧਰਤੀ ਦੇ ਅਤੇ ਦੰਮਿਸ਼ਕ ਵਿੱਚ ਅਰਾਮ ਸ਼ਹਿਰ ਦੇ ਵਿਰੁੱਧ ਹੈ, ਕਿਉਂਕਿ ਸਾਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਗੋਤਾਂ ਦੀਆਂ ਨਜ਼ਰਾਂ ਯਾਹਵੇਹ ਉੱਤੇ ਹਨ।

2ਅਤੇ ਹਮਾਥ ਉੱਤੇ ਵੀ, ਜਿਸ ਦੀ ਹੱਦ ਉਸ ਨਾਲ ਲੱਗਦੀ ਹੈ, ਅਤੇ ਸੂਰ ਅਤੇ ਸੀਦੋਨ ਉੱਤੇ, ਭਾਵੇਂ ਉਹ ਬਹੁਤ ਹੁਨਰਮੰਦ ਹਨ।

3ਸੂਰ ਨੇ ਆਪਣੇ ਆਪ ਨੂੰ ਇੱਕ ਗੜ੍ਹ ਬਣਾਇਆ ਹੈ; ਉਸ ਨੇ ਚਾਂਦੀ ਨੂੰ ਮਿੱਟੀ ਵਾਂਗ, ਅਤੇ ਸੋਨਾ ਨੂੰ ਗਲੀਆਂ ਦੀ ਮਿੱਟੀ ਵਾਂਗ ਢੇਰ ਕਰ ਦਿੱਤਾ ਹੈ।

4ਪਰ ਯਾਹਵੇਹ ਉਸ ਦੀ ਸੰਪਤੀ ਨੂੰ ਲੈ ਜਾਵੇਗਾ ਅਤੇ ਸਮੁੰਦਰ ਉੱਤੇ ਉਸ ਦੀ ਸ਼ਕਤੀ ਨੂੰ ਤਬਾਹ ਕਰ ਦੇਵੇਗਾ, ਅਤੇ ਉਹ ਅੱਗ ਦੁਆਰਾ ਭਸਮ ਹੋ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.