ਜ਼ਕਰਯਾਹ 9

ਇੱਕ ਭਵਿੱਖਬਾਣੀ: ਯਾਹਵੇਹ ਦਾ ਵਚਨ ਹੈਦਰਕ ਦੀ ਧਰਤੀ ਦੇ ਅਤੇ ਦੰਮਿਸ਼ਕ ਵਿੱਚ ਅਰਾਮ ਸ਼ਹਿਰ ਦੇ ਵਿਰੁੱਧ ਹੈ, ਕਿਉਂਕਿ ਸਾਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਗੋਤਾਂ ਦੀਆਂ ਨਜ਼ਰਾਂ ਯਾਹਵੇਹ ਉੱਤੇ ਹਨ।

Zechariah 9:1 (UKJV) The burden of the word of the LORD in the land of Hadrach, and Damascus shall be the rest thereof: when the eyes of man, as of all the tribes of Israel, shall be toward the LORD.

1ਇੱਕ ਭਵਿੱਖਬਾਣੀ: ਯਾਹਵੇਹ ਦਾ ਵਚਨ ਹੈਦਰਕ ਦੀ ਧਰਤੀ ਦੇ ਅਤੇ ਦੰਮਿਸ਼ਕ ਵਿੱਚ ਅਰਾਮ ਸ਼ਹਿਰ ਦੇ ਵਿਰੁੱਧ ਹੈ, ਕਿਉਂਕਿ ਸਾਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਗੋਤਾਂ ਦੀਆਂ ਨਜ਼ਰਾਂ ਯਾਹਵੇਹ ਉੱਤੇ ਹਨ।

2ਅਤੇ ਹਮਾਥ ਉੱਤੇ ਵੀ, ਜਿਸ ਦੀ ਹੱਦ ਉਸ ਨਾਲ ਲੱਗਦੀ ਹੈ, ਅਤੇ ਸੂਰ ਅਤੇ ਸੀਦੋਨ ਉੱਤੇ, ਭਾਵੇਂ ਉਹ ਬਹੁਤ ਹੁਨਰਮੰਦ ਹਨ।

3ਸੂਰ ਨੇ ਆਪਣੇ ਆਪ ਨੂੰ ਇੱਕ ਗੜ੍ਹ ਬਣਾਇਆ ਹੈ; ਉਸ ਨੇ ਚਾਂਦੀ ਨੂੰ ਮਿੱਟੀ ਵਾਂਗ, ਅਤੇ ਸੋਨਾ ਨੂੰ ਗਲੀਆਂ ਦੀ ਮਿੱਟੀ ਵਾਂਗ ਢੇਰ ਕਰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.