ਜ਼ਕਰਯਾਹ 9

ਮੈਂ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਹੂ, ਅਤੇ ਉਨ੍ਹਾਂ ਦੇ ਦੰਦਾਂ ਵਿੱਚੋਂ ਭ੍ਰਿਸ਼ਟ ਭੋਜਨ ਨੂੰ ਦੂਰ ਕਰ ਦਿਆਂਗਾ। ਜਿਹੜੇ ਬਚੇ ਹੋਏ ਲੋਕ ਹਨ ਉਹ ਸਾਡੇ ਪਰਮੇਸ਼ਵਰ ਦੇ ਹੋਣਗੇ ਅਤੇ ਉਹ ਯਹੂਦਾਹ ਵਿੱਚ ਇੱਕ ਗੋਤ ਬਣ ਜਾਣਗੇ, ਅਤੇ ਏਕਰੋਨ ਯਬੂਸੀਆਂ ਵਰਗਾ ਹੋਵੇਗਾ।

Zechariah 9:7 (UKJV) And I will take away his blood out of his mouth, and his abominations from between his teeth: but he that remains, even he, shall be for our God, and he shall be as a governor in Judah, and Ekron as a Jebusite.

5ਅਸ਼ਕਲੋਨ ਇਸਨੂੰ ਦੇਖੇਗਾ ਅਤੇ ਡਰੇਗਾ; ਗਾਜ਼ਾ ਕਸ਼ਟ ਵਿੱਚ ਡੁੱਬੇਗਾ, ਅਤੇ ਏਕਰੋਨ ਵੀ, ਕਿਉਂ ਜੋ ਉਸ ਦੀ ਆਸ ਸੁੱਕ ਜਾਵੇਗੀ। ਗਾਜ਼ਾ ਆਪਣਾ ਰਾਜਾ ਗੁਆ ਲਵੇਗਾ ਅਤੇ ਅਸ਼ਕਲੋਨ ਉਜਾੜ ਹੋ ਜਾਵੇਗਾ।

6ਅਸ਼ਦੋਦ ਉੱਤੇ ਇੱਕ ਭਿਅੰਕਰ ਲੋਕ ਕਬਜ਼ਾ ਕਰਨਗੇ, ਅਤੇ ਮੈਂ ਫ਼ਲਿਸਤੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ।

7ਮੈਂ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਹੂ, ਅਤੇ ਉਨ੍ਹਾਂ ਦੇ ਦੰਦਾਂ ਵਿੱਚੋਂ ਭ੍ਰਿਸ਼ਟ ਭੋਜਨ ਨੂੰ ਦੂਰ ਕਰ ਦਿਆਂਗਾ। ਜਿਹੜੇ ਬਚੇ ਹੋਏ ਲੋਕ ਹਨ ਉਹ ਸਾਡੇ ਪਰਮੇਸ਼ਵਰ ਦੇ ਹੋਣਗੇ ਅਤੇ ਉਹ ਯਹੂਦਾਹ ਵਿੱਚ ਇੱਕ ਗੋਤ ਬਣ ਜਾਣਗੇ, ਅਤੇ ਏਕਰੋਨ ਯਬੂਸੀਆਂ ਵਰਗਾ ਹੋਵੇਗਾ।

8ਪਰ ਮੈਂ ਆਪਣੇ ਮੰਦਰ ਵਿੱਚ ਡੇਰੇ ਲਾਵਾਂਗਾ ਤਾਂ ਜੋ ਇਸ ਨੂੰ ਲੁਟੇਰੇ ਫ਼ੌਜਾਂ ਤੋਂ ਬਚਾਇਆ ਜਾ ਸਕੇ। ਫਿਰ ਕਦੇ ਕੋਈ ਜ਼ਾਲਮ ਮੇਰੀ ਪਰਜਾ ਉੱਤੇ ਹਾਵੀ ਨਹੀਂ ਹੋਵੇਗਾ, ਹੁਣ ਲਈ ਮੈਂ ਜਾਗਦਾ ਹਾਂ।

9ਬਹੁਤ ਖੁਸ਼ ਹੋ, ਸੀਯੋਨ ਦੀ ਬੇਟੀ! ਹੇ ਯੇਰੂਸ਼ਲੇਮ ਦੀ ਧੀ, ਰੌਲਾ ਪਾ! ਵੇਖ, ਤੇਰਾ ਰਾਜਾ ਤੁਹਾਡੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਜੇਤੂ ਹੋ ਕੇ ਆਉਂਦਾ ਹੈ, ਉਹ ਨਿਮਰ ਹੈ ਅਤੇ ਗਧੀ ਦੇ ਬੱਚੇ ਉੱਤੇ ਸਵਾਰ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.