ਸਫ਼ਨਯਾਹ 2

ਇਸ ਲਈ, ਸੱਚਮੁੱਚ, ਮੈਨੂੰ ਆਪਣੇ ਜੀਵਨ ਦੀ ਸਹੁੰ,” ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦਾ ਵਾਕ ਹੈ, “ਯਕੀਨਨ ਮੋਆਬ ਸੋਦੋਮ ਵਰਗਾ ਹੋ ਜਾਵੇਗਾ, ਅੰਮੋਨੀ ਗਾਮੂਰਾਹ ਵਰਗੇ ਹੋ ਜਾਣਗੇ। ਜੰਗਲੀ ਬੂਟੀ ਅਤੇ ਲੂਣ ਦੇ ਟੋਇਆਂ ਦਾ ਸਥਾਨ ਬਣ ਜਾਣਗੇ, ਸਦਾ ਲਈ ਉਜਾੜ ਹੋ ਜਾਣਗੇ। ਮੇਰੀ ਪਰਜਾ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ। ਮੇਰੀ ਕੌਮ ਦੇ ਬਚੇ ਹੋਏ ਲੋਕ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।”

Zephaniah 2:9 (UKJV) Therefore as I live, says the LORD of hosts, the God of Israel, Surely Moab shall be as Sodom, and the children of Ammon as Gomorrah, even the breeding of nettles, and salt-pits, and a perpetual desolation: the residue of my people shall spoil them, and the remnant of my people shall possess them.

7ਉਹ ਧਰਤੀ ਯਹੂਦਾਹ ਦੇ ਬਚੇ ਹੋਏ ਲੋਕਾਂ ਦੀ ਹੋਵੇਗੀ। ਉੱਥੇ ਉਨ੍ਹਾਂ ਨੂੰ ਚਾਰਾ ਮਿਲੇਗਾ। ਸ਼ਾਮ ਨੂੰ ਉਹ ਅਸ਼ਕਲੋਨ ਦੇ ਘਰਾਂ ਵਿੱਚ ਲੇਟਣਗੇ। ਯਾਹਵੇਹ ਉਨ੍ਹਾਂ ਦਾ ਪਰਮੇਸ਼ਵਰ ਉਨ੍ਹਾਂ ਦੀ ਦੇਖਭਾਲ ਕਰੇਗਾ; ਅਤੇ ਉਹਨਾਂ ਨੂੰ ਗੁਲਾਮੀ ਤੋਂ ਮੋੜ ਲਿਆਵੇਗਾ।

8“ਮੈਂ ਮੋਆਬ ਦੀ ਬੇਇੱਜ਼ਤੀ ਅਤੇ ਅੰਮੋਨੀਆਂ ਦੇ ਤਾਅਨੇ ਸੁਣੇ ਹਨ, ਜਿਨ੍ਹਾਂ ਨੇ ਮੇਰੇ ਲੋਕਾਂ ਦਾ ਅਪਮਾਨ ਕੀਤਾ ਅਤੇ ਉਨ੍ਹਾਂ ਦੇ ਦੇਸ਼ ਨੂੰ ਖੋਹਣ ਦੀ ਧਮਕੀ ਦਿੱਤੀ।

9ਇਸ ਲਈ, ਸੱਚਮੁੱਚ, ਮੈਨੂੰ ਆਪਣੇ ਜੀਵਨ ਦੀ ਸਹੁੰ,” ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦਾ ਵਾਕ ਹੈ, “ਯਕੀਨਨ ਮੋਆਬ ਸੋਦੋਮ ਵਰਗਾ ਹੋ ਜਾਵੇਗਾ, ਅੰਮੋਨੀ ਗਾਮੂਰਾਹ ਵਰਗੇ ਹੋ ਜਾਣਗੇ। ਜੰਗਲੀ ਬੂਟੀ ਅਤੇ ਲੂਣ ਦੇ ਟੋਇਆਂ ਦਾ ਸਥਾਨ ਬਣ ਜਾਣਗੇ, ਸਦਾ ਲਈ ਉਜਾੜ ਹੋ ਜਾਣਗੇ। ਮੇਰੀ ਪਰਜਾ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ। ਮੇਰੀ ਕੌਮ ਦੇ ਬਚੇ ਹੋਏ ਲੋਕ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।”

10ਇਹ ਉਹ ਹੈ ਜੋ ਉਨ੍ਹਾਂ ਨੂੰ ਆਪਣੇ ਹੰਕਾਰ, ਅਤੇ ਸਰਬਸ਼ਕਤੀਮਾਨ ਯਾਹਵੇਹ ਦੇ ਲੋਕਾਂ ਦਾ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਬਦਲੇ ਵਿੱਚ ਮਿਲੇਗਾ।

11ਯਾਹਵੇਹ ਦਾ ਡਰ ਉਨ੍ਹਾਂ ਉੱਤੇ ਆਵੇਗਾ, ਜਦੋਂ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਤਬਾਹ ਕਰ ਦੇਵੇਗਾ। ਅਤੇ ਦੂਰ-ਦੁਰਾਡੇ ਤੋਂ ਸਾਰੇ ਲੋਕ ਆਪਣੇ-ਆਪਣੇ ਦੇਸ਼ਾਂ ਵਿੱਚ ਯਾਹਵੇਹ ਦੀ ਉਪਾਸਨਾ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.