ਸਫ਼ਨਯਾਹ 2

ਇਹ ਉਹ ਹੈ ਜੋ ਉਨ੍ਹਾਂ ਨੂੰ ਆਪਣੇ ਹੰਕਾਰ, ਅਤੇ ਸਰਬਸ਼ਕਤੀਮਾਨ ਯਾਹਵੇਹ ਦੇ ਲੋਕਾਂ ਦਾ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਬਦਲੇ ਵਿੱਚ ਮਿਲੇਗਾ।

Zephaniah 2:10 (UKJV) This shall they have for their pride, because they have reproached and magnified themselves against the people of the LORD of hosts.

8“ਮੈਂ ਮੋਆਬ ਦੀ ਬੇਇੱਜ਼ਤੀ ਅਤੇ ਅੰਮੋਨੀਆਂ ਦੇ ਤਾਅਨੇ ਸੁਣੇ ਹਨ, ਜਿਨ੍ਹਾਂ ਨੇ ਮੇਰੇ ਲੋਕਾਂ ਦਾ ਅਪਮਾਨ ਕੀਤਾ ਅਤੇ ਉਨ੍ਹਾਂ ਦੇ ਦੇਸ਼ ਨੂੰ ਖੋਹਣ ਦੀ ਧਮਕੀ ਦਿੱਤੀ।

9ਇਸ ਲਈ, ਸੱਚਮੁੱਚ, ਮੈਨੂੰ ਆਪਣੇ ਜੀਵਨ ਦੀ ਸਹੁੰ,” ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦਾ ਵਾਕ ਹੈ, “ਯਕੀਨਨ ਮੋਆਬ ਸੋਦੋਮ ਵਰਗਾ ਹੋ ਜਾਵੇਗਾ, ਅੰਮੋਨੀ ਗਾਮੂਰਾਹ ਵਰਗੇ ਹੋ ਜਾਣਗੇ। ਜੰਗਲੀ ਬੂਟੀ ਅਤੇ ਲੂਣ ਦੇ ਟੋਇਆਂ ਦਾ ਸਥਾਨ ਬਣ ਜਾਣਗੇ, ਸਦਾ ਲਈ ਉਜਾੜ ਹੋ ਜਾਣਗੇ। ਮੇਰੀ ਪਰਜਾ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ। ਮੇਰੀ ਕੌਮ ਦੇ ਬਚੇ ਹੋਏ ਲੋਕ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।”

10ਇਹ ਉਹ ਹੈ ਜੋ ਉਨ੍ਹਾਂ ਨੂੰ ਆਪਣੇ ਹੰਕਾਰ, ਅਤੇ ਸਰਬਸ਼ਕਤੀਮਾਨ ਯਾਹਵੇਹ ਦੇ ਲੋਕਾਂ ਦਾ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਬਦਲੇ ਵਿੱਚ ਮਿਲੇਗਾ।

11ਯਾਹਵੇਹ ਦਾ ਡਰ ਉਨ੍ਹਾਂ ਉੱਤੇ ਆਵੇਗਾ, ਜਦੋਂ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਤਬਾਹ ਕਰ ਦੇਵੇਗਾ। ਅਤੇ ਦੂਰ-ਦੁਰਾਡੇ ਤੋਂ ਸਾਰੇ ਲੋਕ ਆਪਣੇ-ਆਪਣੇ ਦੇਸ਼ਾਂ ਵਿੱਚ ਯਾਹਵੇਹ ਦੀ ਉਪਾਸਨਾ ਕਰਨਗੇ।

12“ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਮਾਰੇ ਜਾਵੋਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.