10ਇਹ ਉਹ ਹੈ ਜੋ ਉਨ੍ਹਾਂ ਨੂੰ ਆਪਣੇ ਹੰਕਾਰ, ਅਤੇ ਸਰਬਸ਼ਕਤੀਮਾਨ ਯਾਹਵੇਹ ਦੇ ਲੋਕਾਂ ਦਾ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਬਦਲੇ ਵਿੱਚ ਮਿਲੇਗਾ।
11ਯਾਹਵੇਹ ਦਾ ਡਰ ਉਨ੍ਹਾਂ ਉੱਤੇ ਆਵੇਗਾ, ਜਦੋਂ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਤਬਾਹ ਕਰ ਦੇਵੇਗਾ। ਅਤੇ ਦੂਰ-ਦੁਰਾਡੇ ਤੋਂ ਸਾਰੇ ਲੋਕ ਆਪਣੇ-ਆਪਣੇ ਦੇਸ਼ਾਂ ਵਿੱਚ ਯਾਹਵੇਹ ਦੀ ਉਪਾਸਨਾ ਕਰਨਗੇ।
12“ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਮਾਰੇ ਜਾਵੋਂਗੇ।”
13ਉਹ ਉੱਤਰ ਵੱਲ ਆਪਣਾ ਹੱਥ ਵਧਾਵੇਗਾ, ਅਤੇ ਅੱਸ਼ੂਰ ਨੂੰ ਤਬਾਹ ਕਰ ਦੇਵੇਗਾ, ਨੀਨਵਾਹ ਨੂੰ ਬਿਲਕੁਲ ਉਜਾੜ, ਅਤੇ ਮਾਰੂਥਲ ਵਾਂਗ ਸੁੱਕਾ ਛੱਡ ਦੇਵੇਗਾ।
14ਵੱਗ ਉਸ ਦੇ ਵਿੱਚ ਲੇਟਣਗੇ, ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ, ਗਿਧਾਂ ਅਤੇ ਮਾਰੂਥਲ ਉੱਲੂ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜੇਗੀ, ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ, ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।