12“ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਮਾਰੇ ਜਾਵੋਂਗੇ।”
13ਉਹ ਉੱਤਰ ਵੱਲ ਆਪਣਾ ਹੱਥ ਵਧਾਵੇਗਾ, ਅਤੇ ਅੱਸ਼ੂਰ ਨੂੰ ਤਬਾਹ ਕਰ ਦੇਵੇਗਾ, ਨੀਨਵਾਹ ਨੂੰ ਬਿਲਕੁਲ ਉਜਾੜ, ਅਤੇ ਮਾਰੂਥਲ ਵਾਂਗ ਸੁੱਕਾ ਛੱਡ ਦੇਵੇਗਾ।
14ਵੱਗ ਉਸ ਦੇ ਵਿੱਚ ਲੇਟਣਗੇ, ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ, ਗਿਧਾਂ ਅਤੇ ਮਾਰੂਥਲ ਉੱਲੂ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜੇਗੀ, ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ, ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।
15ਇਹ ਅਨੰਦ ਦਾ ਸ਼ਹਿਰ ਹੈ, ਜੋ ਸੁਰੱਖਿਆ ਵਿੱਚ ਰਹਿੰਦਾ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੈਂ ਹੀ ਹਾਂ! ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।” ਉਸਦੀ ਕਿੰਨੀ ਤਬਾਹੀ ਹੋ ਗਈ ਹੈ, ਜੰਗਲੀ ਜਾਨਵਰਾਂ ਲਈ ਇੱਕ ਖੱਡ! ਸਾਰੇ ਜਿਹੜੇ ਉਸ ਸ਼ਹਿਰ ਦੇ ਕੋਲ ਦੀ ਲੰਘਦੇ ਹਨ ਉਸ ਦੇ ਮਖੌਲ ਉਡਾਉਂਦੇ ਹਨ ਅਤੇ ਆਪਣੀਆਂ ਮੁੱਠੀਆਂ ਹਿਲਾ ਦਿੰਦੇ ਹਨ।